ਕਵਿਤਾ ਬਨਾਮ ਸਰੋਤੇ
ਲੋੜ੍ਹ ਹੈ ਜੀ, ਬੜੀ ਲੋੜ੍ਹ ਹੈ,
ਪਾਠਕਾਂ ਦੀ ਬੜੀ ਥੋੜ੍ਹ ਹੈ,
ਤਾਹੀਂ ਤਾਂ ਕਹਿੰਦਾ ਹਾਂ ਜੀ,
ਪਾਠਕਾਂ ਦੀ ਬੜੀ ਲੋੜ੍ਹ ਹੈ।
ਕਵਿਤਾ ਸੁਣਾਉਣ ਵਾਲੇ ਵੱਧ,
ਸਰੋਤਿਆਂ ਦੀ ਬੜੀ ਥੋੜ੍ਹ ਹੈ।
ਕਵਿਤਾ ਸੁਣਾ ਕਈ ਭੱਜ ਜਾਂਦੇ,
ਵਿਗੜ ਜਾਂਦਾ ਫਿਰ ਜੋੜ੍ਹ ਹੈ।
ਤਾਂਹੀ ਤਾਂ ਕਹਿੰਦਾ ਹਾਂ ਜੀ,
ਦਰਸ਼ਕ ਦੀ ਨਾ ਹੋੜ੍ਹ ਹੈ।
ਲੋੜ੍ਹ ਹੈ ਜੀ, ਬੜੀ ਲੋੜ੍ਹ ਹੈ,
ਸਰੋਤਿਆਂ ਦੀ ਬੜੀ ਥੋੜ੍ਹ ਹੈ।
ਤਾਹੀਂ ਤਾਂ ਕਹਿੰਦਾ ਹਾਂ ਜੀ,
ਸਰੋਤਿਆਂ ਦੀ ਬੜੀ ਲੋੜ੍ਹ ਹੈ।
ਗਾਇਕ ਆ ਕਵੀ ਦਰਬਾਰਾਂ ਚ ਫਰਜ਼ ਨਿਭਾਉਣ,
ਕਈਆਂ ਕਵੀਆਂ ਦੀਆਂ ਰਚਨਾਵਾਂ ਗਾ ਸੁਣਾਉਣ,
ਸਾਜ਼,ਸਾਜ਼ੀ ਬੇਸ਼ੱਕ ਨਾਲ ਨਾ ਕਦੇ ਵੀ ਲਿਆਉਣ,
ਪਰ ਸਾਹਿਤ ਸਭਾਵਾਂ ਵਿਚ ਜ਼ਰੂਰ ਆਉਣ।
ਤਾਹੀਂ ਤਾਂ ਕਹਿੰਦਾ ਕਲਾਕਾਰਾਂ ਦੀ ਲੋੜ੍ਹ ਹੈ,
ਕਲਾਕਾਰਾਂ ਦੀ ਬੜੀ ਹੀ ਥੋੜ੍ਹ ਹੈ।
ਲੋੜ੍ਹ ਹੈ ਜੀ, ਬੜੀ ਲੋੜ੍ਹ ਹੈ,
ਗਾਇਕਾਂ ਦੀ ਬੜੀ ਥੋੜ੍ਹ ਹੈ,
ਤਾਹੀਂ ਤਾਂ ਕਹਿੰਦਾ ਹਾਂ ਜੀ,
ਗਾਇਕਾਂ ਦੀ ਬੜੀ ਲੋੜ੍ਹ ਹੈ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463