ਛੱਡਾ ਸ਼ਹਿਰ
ਮਿਲਣ ਨੂੰ ਤਾਂ,ਮਿਲਦੇ ਰਹੇ ਅਕਸਰ।
ਨਾ ਬੋਲੇ,ਰਿਹਾ ਖਾਂਦਾ,ਕੋਈ ਤਾਂ ਡਰ।
ਹੋਣੀ ਹੋਰ ਦੀ, ਹੋਰ ਹੀ,ਹੋਣੀ ਸੀ ਹੁਣ,
ਹੋ ਜਾਂਦੇ ਜੇ,ਇੱਕ ਸੁਰ,ਵਸਾ ਕੇ ਘਰ।
ਗਿਆ ਟੁੱਟ, ਧੁਰ ਅੰਦਰੋਂ, ਓਸ ਵੇਲੇ,
ਜਦ ਮੱਲਿਆ,ਤੂੰ ਤਾਂ,ਜਾ ਬੇਗਾਨਾ ਦਰ।
ਕੀ ਖਿੱਚਿਆ,ਹੱਥ ਪਿੱਛੇ,ਮੈਨੂੰ ਗਿਰਾ,
ਗਿਆ ਬਾਜ਼ੀ ਮੈਂ,ਉਸ ਦਿਨ ਹੀ ਹਰ।
ਹੁੰਦਾ ਕਦੇ,ਵਰ ਤੇਰੇ ਲਈ ਯੋਗ ਮੈਂ,
ਨਾ ਮਿਲਿਆ,ਮੈਨੂੰ ਕਦੇ,ਕੋਈ ਕਿਸੇ ਤੋਂ ਵਰ।
ਚਾਹੁੰਦਾ ਸੀ ਲਾਉਣਾ, ਲੰਬੀ ਉੱਚੀ ਉਡਾਰੀ,
ਬੇਰੁੱਖੀ ਨੇ ਤੇਰੀ ਦਿੱਤੇ,ਕੱਟ ਮੇਰੇ ਪਰ।
ਮਾਰ ਮੱਲ,ਮੱਲ ਲਈ ਰਾਜ ਦੀ ਰਾਜਧਾਨੀ ਤੂੰ,
ਛੱਡਾ ਸ਼ਹਿਰ ਸੰਗਰੂਰ,ਸੰਗਰੂਰਵੀ ਦਾ ਕਰਾ ਦਿੱਤਾ ਬੇਘਰ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463