ਕਵਿਤਾ
ਨਹੀਂ ਮੁੱਕਦੀ ਉਡੀਕ
ਰਚਨਾਵਾਂ ਮੇਰੀਆਂ,
ਅਧੂਰੀਆਂ ਨੇ, ਬਿਨ ਤੇਰੇ।
ਨਹੀਂ ਪੜ੍ਹਨਾ,ਸੁਣਨਾ,
ਗਾਉਣਾ ਕਿਸੇ,ਬਿਨ ਮੇਰੇ।
ਲਿਖ ਗਾ,ਖ਼ੁਦ ਹੀ,
ਵਹਿਮ ਪਾਲੀ, ਬੈਠਾ ਹਾਂ।
ਤੂੰ ਕੀ ਜਾਣੇ,ਸਾਲ ਕਿੰਨੇ ਹੀ,
ਤੇਰੇ ਲਈ ਗਾਲੀ ਬੈਠਾ ਹਾਂ।
ਖੱਟੀ ਬਦਨਾਮੀ,ਤੇਰੇ ਪਿੱਛੇ,
ਨਾ ਅਸਾਂ,ਇੱਜ਼ਤ ਕਮਾਈ ਐ।
ਨਾ ਆਇਆ,ਰਾਸ ਇਸ਼ਕ,
ਨਾ ਆਈ,ਤਨਹਾਈ ਐ।
ਨਹੀਂ ਮੁੱਕਦੀ ਉਡੀਕ,
ਉਡਾਰੀ ਲਾਉਂਦਿਆਂ ਦੀ,
ਆਉਣਾ ਏ,ਪਤਾ ਨਹੀਂ,
ਕਦੋਂ ਆਉਣਾ ਏ।
ਨਾ ਮਿਲਾਏ ਨੈਣ,
ਕਦੇ ਕਿਸੇ ਪਲ ਵੀ,ਪੱਲ ਵੀ,
ਲੰਘ ਜਾਣਾ,ਵੱਟ ਪਾਸਾ,
ਜਦ ਆ ਮੌਤ,ਮੈਨੂੰ ਮਨਾਉਣਾ ਏ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463a