ਰੱਖ ਹੌਂਸਲਾ
ਕਿਉਂ ਘਬਰਾਉਂਦਾ, ਤੂੰ ਮਿੱਤਰਾ,
ਨਾਲ ਤੇਰੇ, ਜਦ ਸਾਰੇ।
ਕੀ ਹੋਇਆ ਜੇ, ਕੁਝ ਨਾ ਸਮਝਾਂ,
ਬੋਲੇ ਬੋਲ ਤੈਨੂੰ ਨੇ ਖ਼ਾਰੇ।
ਉਨ੍ਹਾਂ ਦੇ ਵਿਚ, ਤੇ ਤੇਰੇ ਵਿਚ,
ਦੱਸ ਫ਼ਰਕ ਕੀ, ਰਹਿ ਜਾਣਾ,
ਉਨ੍ਹਾਂ ਵਾਂਗੂੰ,ਜੇ ਤੂੰ ਵੀ ਸੰਗਰੂਰਵੀ,
ਬੋਲੇ ਬੋਲ ਮੰਦੇ ਕਰਾਰੇ।
ਕੁਝ ਨਹੀਂ, ਮਿਲਣਾ ਤੈਨੂੰ,
ਕਿਸੇ ਨੂੰ ਸਤਾ, ਸੀਨੇ ਅੱਗ ਲਾ,
ਚੱਲ ਰਾਹ, ਨੇਕੀ ਦੇ,
ਛੱਡ ਮੰਦੇ ਕਾਰੇ ਸਾਰੇ।
ਕਿਸਮਤ ਆਪਣੀ,ਡੋਬ ਨਾ ਦੇਵੀਂ,
ਹਾਰ ਹਿੰਮਤ, ਹੱਥੀਂ ਆਪਣੇ,
ਰੱਖ ਹੌਂਸਲਾ, ਬੁਲੰਦ ਤੂੰ ਸੰਗਰੂਰਵੀ,
ਚਮਕਣਾ ਜੇ, ਵਾਂਗ ਤਾਰੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463