ਕਵਿਤਾ
ਕੀ ਹੋਇਆ
ਕੀ ਹੋਇਆ,ਜੇ ਤੈਨੂੰ,
ਆਪਣੇ ਹੀ,ਤੇਰੇ ਕੁੱਟਣਗੇ।
ਨਹੀਂ ਸੁੱਟਣਾ,ਧੁੱਪੇ ਤੈਨੂੰ,
ਸਦਾ ਹੀ,ਛਾਵੇਂ ਸੁੱਟਣਗੇ।
ਕੌਣ ਕਰੇ,ਕਦੇ ਪੰਸਦ,
ਫ਼ਸਲਾਂ ਵਿੱਚ,ਨਦੀਨਾਂ ਨੂੰ,
ਉਨ੍ਹਾਂ ਕਦੇ,ਪਾਉਣੀ ਦਵਾਈ,
ਜਾਂ ਫਿਰ,ਹੱਥੀਂ ਪੁੱਟਣਗੇ।
ਕੀ ਹੋਇਆ,ਤੇਰੇ ਆਪਣੇ,
ਸਾਥ ਨਾ, ਦਿੰਦੇ ਨੇ,
ਗੁੱਡੀ ਚੜ੍ਹੀ,ਅਸਮਾਨਾਂ ਤੇ,
ਓ ਵੀ, ਬੁੱਲੇ ਲੁੱਟਣਗੇ।
ਚੱਲਦਾ ਰਹਿ,ਤੂੰ ਸਦਾ,
ਆਪਣੇ ਸੋਚੇ, ਰਾਹਾਂ ਤੇ,
ਇੱਥੇ ਤਾਂ,ਲੋਕੀ ਕਈ,
ਵਾਂਗ ਕੁੱਤਿਆਂ ਭੌਂਕਣਗੇ।
ਲੈਣਗੇ ਕਈ ਨਜ਼ਾਰੇ,
ਜਦ ਹੌਸਲੇ ਟੁੱਟਣਗੇ।
@©®
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463