ਗੀਤ
ਹਵਾ ਦੇ ਇਸ਼ਾਰੇ ਉੱਤੇ,ਨੱਚਦੇ ਨੇ ਪੱਤੇ,
ਤੇਰੇ ਇਸ਼ਾਰੇ ਉੱਤੇ,ਅਸੀ ਨੱਚਦੇ ।
ਦੇਖ ਜੋੜ੍ਹੀ ਨੈਣ ਜੋਤੀਏ ਨੀ,ਨੈਣ ਜੋਤੀਏ,
ਦੇਖ ਲੋਕੀ ਕਿਵੇਂ ਨੇ,ਕਿੰਨਾ ਮੱਚਦੇ।ਹਵਾ ਦੇ ਇਸ਼ਾਰੇ ਉੱਤੇ ........
ਮੱਚਦੇ ਨੇ ਜਿਹੜੇ,ਲੈਣ ਮੱਚ ਨੀ,
ਡਾਂਸ ਫਿਲੋਰ ਉੱਤੇ,ਆਕੇ ਨੱਚ ਨੀ।ਰੱਖੀ ਨਾ ਤੂੰ ਡਰ,ਨਾਲ ਤੇਰੇ ਤੇਰਾ ਯਾਰ ਨੀ।
ਤੇਰੇ ਉੱਤੇ ਜਾਨ ਦੇਊ,ਦੇਖੀ ਕਿਵੇਂ ਵਾਰ ਨੀ।
ਹੋਊਗੀ ਲੜ੍ਹਾਈ ਜਦੋਂ ਦੇਖੀ,
ਚਕਨਾ ਚੂਰ ਕਰੂੰ ਕਿਵੇਂ,ਵਾਂਗ ਕੱਚ ਦੇ,
ਹਵਾ ਦੇ ਇਸ਼ਾਰੇ ਉੱਤੇ,ਨੱਚਦੇ ਨੇ ਪੱਤੇ,
ਤੇਰੇ ਇਸ਼ਾਰੇ ਉੱਤੇ,ਅਸੀ ਨੱਚਦੇ।
ਚੱਲਣੀ ਏ ਹਵਾ, ਜਦੋਂ ਸੀਤ ਨੀ।
ਤੇਰੀ ਪ੍ਰੀਤ ਚ,ਗਾਣੇ ਗੀਤ ਨੀ।
ਮੇਰੇ ਜਜ਼ਬਾਤਾਂ ਨੂੰ ਤੂੰ,
ਜਲਦੀ,ਲਵਲੀ ਜਿਹਾ ਟੱਚ ਦੇ।
ਹਵਾ ਦੇ ਇਸ਼ਾਰੇ ਉੱਤੇ ਨੱਚਦੇ ਨੇ ਪੱਤੇ ,
ਤੇਰੇ ਇਸ਼ਾਰੇ ਉੱਤੇ ਅਸੀ ਨੱਚਦੇ।
ਹੁੰਦੀ ਜਦ ਨਾਲ ਮੇਰੇ,
ਹੁੰਦੀ ਪਿਆਰ ਬਰਸਾਤ ਨੀ।
ਬਿਨ ਤੇਰੇ ਲੱਗਦੀ ਨਾ,
ਚੰਗੀ ਕੋਈ ਬਾਤ ਨੀ।
ਮੁੱਕਦੇ ਨੇ ਸਾਹ,ਵਿਯੋਗ ਵਿੱਚ ਤੇਰੇ,
ਲੱਗਦਾ ਏ ਬਿਨ ਤੇਰੇ,ਨਹੀਓ ਜਿਉਂਦੇ ਬੱਚ ਦੇ।
ਹਵਾ ਦੇ ਇਸ਼ਾਰੇ ਉੱਤੇ,ਨੱਚਦੇ ਨੇ ਪੱਤੇ,
ਤੇਰੇ ਇਸ਼ਾਰੇ ਉੱਤੇ,ਅਸੀ ਨੱਚਦੇ।
ਨੈਣ ਜੋਤੀ ਨੀ ਤੂੰ,ਸੰਗਰੂਰਵੀ ਦੀ ਜਾਨ ਏ।
ਬੇਸ਼ੱਕ ਨਾ ਉੱਪਲ ਵੱਲ ਦਿੰਦੀ ਧਿਆਨ।
ਹਰ ਵੇਲੇ ਤੜਫ਼ੇ ਯਾਦ ਵਿੱਚ ਤੇਰੀ,
ਬੇਸ਼ੱਕ ਨਾ ਹੱਕ ਵਿੱਚ ਬਿਆਨ । ਲਿਖਿਆ ਜੋ ਲਿਖ਼ਤਾਂ ਚ,ਲਿਖਿਆ ਸੱਚ ਏ।
ਹਵਾ ਦੇ ਇਸ਼ਾਰੇ ਉੱਤੇ ਨੱਚਦੇ ਪੱਤੇ,
ਤੇਰੇ ਇਸ਼ਾਰੇ ਉੱਤੇ ਅਸੀ ਨੱਚਦੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463