ਹੰਕਾਰੇ ਬੰਦੇ ਦਾ
ਚੰਗੇ ਮਾੜੇ ਦਿਨ ਤਾਂ,ਆਉਂਦੇ ਰਹਿੰਦੇ,
ਹਰ ਕਿਸੇ ਦੇ ਕਾਰੋਬਾਰ ਵਿਚ।
ਕੌਣ ਨਹੀਂ ਖੁਸ਼,ਤੇ ਕੌਣ ਨਹੀਂ ਦੁੱਖੀ,
ਦੱਸੋ ਤੁਸੀਂ ਇਸ ਸੰਸਾਰ ਵਿੱਚ।
ਰੱਖੋ ਬੇਸ਼ੱਕ ਵਿਸ਼ਵਾਸ ਤੁਸੀਂ,
ਸਾਰੇ ਆਪੋ-ਆਪਣੇ ਧਰਮਾਂ ਵਿੱਚ।
ਭੋਰਾ ਫ਼ਰਕ ਨਾ ਆਉਣ ਦੇਣਾ,
ਤੁਸੀਂ ਆਪੋ ਆਪਣੇ ਕਰਮਾਂ ਵਿੱਚ।
ਜੇ ਦਿੱਤਾ ਦਾਤੇ ਨੇ ਐਨਾ,
ਨਹੀਂ ਚਾਹੀਦਾ,ਕਦੇ ਵੀ ਹੰਕਾਰਨਾ।
ਨਾਲ ਪਿਆਰ ਸਮਝਾਓ,
ਨਹੀਂ ਚਾਹੀਦਾ,ਕਦੇ ਵੀ ਦੁਰਕਾਰਨਾ।
ਰੋਣਾਂ ਕਈਆਂ ਦੀ,ਆਦਤ ਬਣ ਜਾਂਦੀ,
ਹੁੰਦੀ ਕਈਆਂ ਦੀ ਮਜ਼ਬੂਰੀ ਏ।
ਹੰਕਾਰੇ ਬੰਦੇ ਦਾ ਤਾਂ,ਚੜ੍ਹਿਆ ਸੂਰਜ ਵੀ,
ਕਦੇ ਤਾਂ ਡੁੱਬਣਾ ਬਹੁਤ ਜ਼ਰੂਰੀ ਏ।
ਨਾ ਬੈਠ ਕਦੇ ਵੀ,ਕਿਸੇ ਦੀ ਆਸ ਤੇ,
ਹੱਥਾਂ ਉੱਤੇ ਹੱਥ ਹੀ ਧਰ ਕੇ।
ਕੁਝ ਨਹੀਂ ਮਿਲਣਾ ਰੋ ਧੋ ਸੰਗਰੂਰਵੀ,
ਖੁਸ਼ ਹੋ ਤੂੰ ਮਿਹਨਤ ਕਰਕੇ।
@©®™
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
946316246