ਚੰਡੀਗੜ੍ਹ : ਹਰਿਆਣਾ ਦੇ ਯੁਵਾ ਅਧਿਕਾਰਤਾ ਅਤੇ ਉਦਮਤਾ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਂਰਤ ਬਣਾਏ ਜਾਣ ਦੇ ਵਿਜਨ ਨੂੰ ਪੂਰਾ ਕਰਨ ਵਿਚ ਨੌਜੁਆਨਾਂ ਦੀ ਅਹਿਮ ਭੁਕਿਮਾ ਹੋਵੇਗੀ। ਇਸ ਲਈ ਅਧਿਕਾਰੀ ਕੌਸ਼ਲ ਯੋਜਨਾਵਾਂ ਤਹਿਤ ਵੱਧ ਤੋਂ ਵੱਧ ਨੌਜੁਆਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਸ੍ਰਿਜਤ ਕਰਨ ਦੇ ਕੋਰਸ ਵਿਚ ਸ਼ਾਮਿਲ ਕਰਵਾਉਣ। ਹਰਿਆਣਾ ਸਰਕਾਰ ਦਾ ਮੁੱਖ ਉਦੇਸ਼ ਵੀ ਵੱਧ ਤੋਂ ਵੱਧ ਨੌਜੁਆਨਾਂ ਨੂੰ ਰੁਜਗਾਰ ਮਹੁਇਆ ਕਰਵਾਉਣਾ ਹੈ। ਇਸੀ ਦਿਸ਼ਾ ਵਿਚ ਸਰਕਾਰ ਅਣਥੱਕ ਯਤਨ ਕਰ ਰਹੀ ਹੈ।
ਉਹ ਅੱਜ ਇੱਥੇ ਯੁਵਾ ਅਧਿਕਾਰਤਾ ਅਤੇ ਉਦਮਤਾ ਤੇ ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ, ਦੁਧੌਲਾ (ਪਲਵਲ) ਵਿਭਾਗ ਦੇ ਅਧਿਕਾਰੀਆਂ ਦੀ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸਮਰੱਥ ਯੋਜਨਾਵਾਂ, ਡਰੋਨ ਦੀਦੀ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਭਲਾਈ ਨਿਧੀ ਯੋਜਨਾ ਨੂੰ ਜਮੀਨੀ ਪੱਧਰ 'ਤੇ ਪਹੁੰਚਾਉਣ ਦੀ ਪਹਿਲ ਕਰਨੀ ਹੋਵੇਗੀ। ਅੱਜ ਹਰਿਆਣਾ ਦੀ ਯੁਵਾ ਸ਼ਕਤੀ ਖੇਡ ਅਤੇ ਸਕਿਲ ਵਿਕਾਸ ਵਿਚ ਲਗਾਤਾਰ ਅੱਗੇ ਵੱਧ ਰਹੀ ਹੈ। ਡਰੋਨ ਦੀਦੀ ਤੇ ਲੱਖਪਤੀ ਦੀਦੀ ਕੇਂਦਰ ਸਰਕਾਰ ਦੀ ਅਨੋਖੀ ਯੋਜਨਾਵਾਂ ਹਨ। ਇੰਨ੍ਹਾਂ ਯੋਜਨਾਵਾ ਦਾ ਲਾਭ ਹਰਿਆਣਾ ਦੀ ਮਹਿਲਾਵਾਂ ਨੂੰ ਵੀ ਮਿਲੇ, ਇਸ ਦੇ ਲਈ ਸਰਕਾਰ ਡਰੋਨ ਦੀਦੀ ਤਿਆਰ ਕਰਨ ਦੀ ਰੂਪਰੇਖਾ ਤਿਆਰ ਕੀਤੀ ਹੈ। ਅੱਜ ਹਰਿਆਣਾ ਦੀ ਮਹਿਲਾਵਾਂ ਡਰੋਨ ਪਾਇਲਟ ਬਣ ਰਹੀਆਂ ਹਨ ਅਤੇ ਖੇਤੀਬਾੜੀ ਵਿਚ ਕੀਟਨਾਸ਼ਕ ਛਿੜਕਾਅ ਵਿਚ ਅਹਿਮ ਭੁਕਿਮਾ ਨਿਭਾ ਰਹੀ ਹੈ। ਡਰੋਨ ਦੀਦੀ ਯੋਜਨਾ ਤਹਿਤ ਸਰਕਾਰ ਨੇ ਅੱਠ ਲੱਖ ਰੁਪਏ ਦੀ ਕੀਮਤ ਵਾਲੇ ਡਰੋਨ ਖਰੀਦਣ ਲਈ ਸਬਸਿਡੀ ਦਾ ਵੀ ਪ੍ਰਾੳਧਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਰ ਮਹੀਨੇ ਇੰਨ੍ਹਾਂ ਯੋਜਨਾਵਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਮੀਟਿੰਗ ਕਰਣਗੇ।
ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬੇ ਦੇ ਹਰ ਜਿਲ੍ਹੇ ਵਿਚ ਆਈਟੀਆਈ ਵਿਚ ਸਕਿਲ ਸੈਂਟਰ ਅਤੇ ਪੰਜ ਜਿਲ੍ਹਿਆਂ ਵਿਚ ਯੂਥ ਹੋਸਟਲਾਂ ਦਾ ਨਿਰਮਾਣ ਕਰਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਆਈਟੀਆਈ ਵਿਚ ਮਲਟੀਪਰਪਜ ਹਾਲ ਦਾ ਵੀ ਨਿਰਮਾਣ ਕਰਵਾਇਆ ਜਾਵੇਗਾ। ਇਸੀ ਤਰ੍ਹਾ ਨਾਲ ਜਿਲ੍ਹਾ ਪੱਧਰ 'ਤੇ ਯੂਥ ਪਾਰਲਿਆਮੈਂਟ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਨਾਲ ਹਰ ਜਿਲ੍ਹੇ ਵਿਚ 8 ਤੋਂ 10 ਹਜਾਰ ਨੌਜੁਆਨ ਭਾਗੀਦਾਰੀ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਗੁਰੂ-ਸ਼ਿਸ਼ਯ ਸਨਮਾਨ ਯੋਜਨਾ ਵੀ ਅਹਿਮ ਹੈ। ਇਸ ਦੇ ਤਹਿਤ 25 ਹਜਾਰ ਨੌਜੁਆਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੇ ਜਰਇਏ ਨੌਜੁਆਨਾਂ ਦੀ ਪ੍ਰਤਿਭਾ ਦਾ ਨਿਖਾਰ ਆਵੇਗਾ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਈਟੀਆਈ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਰੁਜਗਾਰ ਦਿਵਾਉਣ ਲਈ ਵੱਧ ਤੋਂ ਵੱਧ ਕੰਪਨੀਆਂ, ਉਦਯੋਗਿਕ ਇਕਾਈਆਂ ਨਾਲ ਸੰਪਰਕ ਕਰਨ। ਕਿੰਨ੍ਹੇ ਨੌਜੁਆਨਾਂ ਨੂੰ ਰੁਜਗਾਰ ਮਿਲਿਆ ਹੈ, ਉਨ੍ਹਾਂ ਦਾ ਰਿਕਾਰਡ ਵੀ ਤਿਆਰ ਕੀਤਾ ਜਾਵੇ। ਉਹ ਇਸ ਦਾ ਜਲਦੀ ਹੀ ਰਿਵਯੂ ਵੀ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਸੂਬੇ ਵਿਚ ਬਲਕ ਵਿਚ ਆਈਟੀਆਈ ਖੋਲੀ ਜਾਵੇਗੀ, ਤਾਂ ਜੋ ਨੌਜੁਆਨਾਂ ਨੂੰ ਸਕਿਲ ਟ੍ਰੇਨਿੰਗ ਲੈਣ ਵਿਚ ਮੁਸ਼ਕਲ ਨਾ ਆਵੇ। ਇਸ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।
ਮੀਟਿੰਗ ਵਿਚ ਯੁਵਾ ਅਧਿਕਾਰਤਾ ਅਤੇ ਉਦਮਤਾ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਰਹੇ।