ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਝੱਜਰ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ
ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ, ਖੇਤੀ ਵਿਚ ਨਵਾਚਾਰ ਅਤੇ ਨਵੀਂ ਤਕਨੀਕਾਂ ਨੂੰ ਅਪਨਾਉਣ, ਸਰਕਾਰ ਦੀ ਯੋਜਨਾਵਾਂ ਦਾ ਲਾਭ ਚੁੱਕ ਕੇ ਆਰਥਕ ਰੂਪ ਨਾਲ ਮਜਬੂਤ ਬਨਣ
ਚੰਡੀਗੜ੍ਹ : ਆਤਮਨਿਰਭਰ ਭਾਰਤ ਦੀ ਪਹਿਚਾਣ ਸ਼ਸ਼ਕਤ ਅਤੇ ਖੁਸ਼ਹਾਲ ਕਿਸਾਨ ਦੀ ਅਵਧਾਰਣਾ ਨੂੰ ਜਮੀਨੀ ਪੱਧਰ 'ਤੇ ਉਤਾਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਭਾਗਲਪੁਰ ਤੋਂ ਪੀਐਮ ਕਿਸਾਨ ਸਨਮਾਨ ਨਿਧੀ ਤਹਿਤ ਪੂਰੇ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿਚ 19ਵੀਂ ਕਿਸਤ ਜਾਰੀ ਕੀਤੀ। ਇਸ ਵਿਚ ਹਰਿਆਣਾ ਦੇ 16 ਲੱਖ 38 ਹਜਾਰ ਕਿਸਾਨਾਂ ਦੇ ਖਾਤਿਆਂ ਵਿਚ ਲਗਭਗ 360 ਕਰੋੜ ਰੁਪਏ ਦੀ ਰਕਮ ਪਾਈ ਗਈ। ਇਸ ਮੌਕੇ ਵਿਚ ਜਿਲ੍ਹਾ ਝੱਜਰ ਵਿਚ ਰਾਜ ਪੱਧਰੀ ਕਿਸਾਨ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਤੋਂ ਇਲਾਵਾ, ਸਾਰੇ ਜਿਲ੍ਹਿਆਂ ਵਿਚ ਵੀ ਕਿਸਾਨ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਕੈਬੀਨੇਟ ਤੇ ਰਾਜ ਮੰਤਰੀਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮਾਂ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸੰਬੋਧਨ ਦਾ ਲਾਇਵ ਸੁਣਿਆ ਗਿਆ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਨੂੰ ਵਪਾਰਕ ਰੂਪ ਦੇਣ ਲਈ ਕਿਸਾਨ ਖੇਤੀ ਵਿਚ ਨਵਾਚਾਰ ਅਤੇ ਨਵੀਂ ਤਕਨੀਕਾਂ ਨੁੰ ਅਪਨਾਉਣ। ਆਪਣੇ ਉਤਪਾਦਾਂ ਦੀ ਮਾਰਕਟਿੰਗ ਖੁਦ ਕਰਨ, ਤਾਂਹੀ ਖੇਤੀਬਾੜੀ ਨੂੰ ਹੋਰ ਵੱਧ ਲਾਭਕਾਰੀ ਬਣਾਇਆ ਜਾ ਸਕਦਾ ਹੈ। ਜਦੋਂ ਹੋਰ ਕੁਦਰਤੀ ਖੇਤੀ ਵੱਲ ਕਦਮ ਵਧਾਉਣ। ਸਰੋਤਾਂ ਦੀ ਸਹੀ ਵਰਤੋ ਕਰ ਆਪਣੀ ਖੇਤੀ ਨੂੰ ਖੁਸ਼ਹਾਲ ਬਨਾਉਣ। ਸਰਕਾਰ ਦੀ ਯੋਜਨਾਵਾਂ ਦਾ ਲਾਭ ਚੁੱਕ ਕੇ ਖੁਦ ਨੂੰ ਆਰਥਕ ਰੂਪ ਨਾਲ ਮਜਬੂਤ ਬਨਾਉਣ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਝੱਜਰ ਜਿਲ੍ਹੇ ਦੇ ਵੀ 77 ਹਜਾਰ ਕਿਸਾਨਾਂ ਦੇ ਖਾਤਿਆਂ ਵਿਚ 17 ਕਰੋੜ 41 ਲੱਖ ਰੁਪਏ ਦੀ ਰਕਮ ਪਾਈ ਗਈ ਹੈ। ਇਸ ਤੋਂ ਪਹਿਲਾਂ 18 ਕਿਸਤਾਂ ਵਿਚ ਸੂਬੇ ਦੇ ਲਗਭਗ 20 ਲੱਖ ਕਿਸਾਨਾਂ ਨੂੰ ਕੁੱਲ 6 ਹਜਾਰ 203 ਕਰੋੜ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ।
ਖੇਤੀਬਾੜੀ ਨੂੰ ਲਾਭਕਾਰੀ ਬਨਾਉਣ ਤੇ ਕਿਸਾਨਾਂ ਦੇ ਆਰਥਿਕ ਉਥਾਨ ਲਈ ਕੇਂਦਰ ਸਕਕਾਰ ਨੇ ਚਲਾਈ ਅਨੇਕ ਯੋਜਨਾਵਾਂ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਆਰਥਕ ਹਾਲਾਤ ਨੂੰ ਸਮਝਦੇ ਹੋਏ 24 ਫਰਵਰੀ, 2019 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਹਰ ਸਾਲ 6 ਹਜਾਰ ਰੁਪਏ ਦੀ ਆਰਥਕ ਸਹਾਇਤਾ ਤਿੰਨ ਸਮਾਨ ਕਿਸ਼ਤਾਂ ਵਿਚ ਦਿੱਤੀ ਜਾਂਦੀ ਹੈ। ਖੇਤੀ ਨੂੰ ਹੋਰ ਵੱਧ ਲਾਭਕਾਰੀ ਬਨਾਉਣ ਕਿਸਾਨਾਂ ਦੇ ਆਰਥਕ ਉਥਾਨ ਲਈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਕਿਸਾਨ ਕੇ੍ਰਡਿਟ ਕਾਰਡ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ, ਪਸ਼ੂਧਨ ਬੀਮਾ ਯੋਜਨਾ, ਮਿੱਟੀ ਸਿਹਤ ਕਾਰਡ ਯੋਜਨਾ ਅਤੇ ਰਿਵਾਇਤੀ ਖੇਤੀਬਾੜੀ ਵਿਕਾਸ ਯੋਜਨਾ ਆਦਿ ਸ਼ੁਰੂ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਨੁੰ ਪੂਰਾ ਕਰਨ ਲਈ 4 ਥੰਮ੍ਹਾਂ- ਕਿਸਾਨ, ਗਰੀਬ, ਮਹਿਲਾ ਅਤੇ ਯੁਵਾ 'ਤੇ ਵਿਸ਼ੇਸ਼ ਜੋਰ ਦੇਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਕਿਸਾਨਾਂ ਦੀ ਖੁਸ਼ਹਾਲੀ ਦੇ ਬਿਨ੍ਹਾ ਦੇਸ਼ ਵਿਚ ਖੁਸ਼ਹਾਲੀ ਨਹੀਂ ਆ ਸਕਦੀ। ਉਨ੍ਹਾਂ ਦੇ ਇਸੀ ਵਿਜਨ ਨੂੰ ਸਾਕਾਰ ਕਰਨ ਲਈ ਹਰਿਆਣਾ ਸਰਕਾਰ ਸੂਬੇ ਵਿਚ ਕਿਸਾਨਾਂ ਦੀ ਖੁਸ਼ਹਾਲੀ ਅਤੇ ਖੇਤੀਬਾੜੀ ਖੇਤਰ ਨੂੰ ਲਾਭਕਾਰੀ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਨੂੰ ਵੀ ਕਾਰਗਰ ਢੰਗ ਨਾਲ ਲਾਗੂ ਕਰ ਰਹੀ ਹੈ। ਇਹ ਯੋਜਨਾਵਾਂ ਡਬਲ ਇੰਜਨ ਸਰਕਾਰ ਦੀ ਸੰਕਲਪਬੱਧਤਾ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਦਾ ਖੇਤੀ ਬਜਟ 24 ਹਜਾਰ ਕਰੋੜ ਰੁਪਏ ਸੀ, ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਵੱਧ ਕੇ 1,26,000 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜੋੜਨ, ਨਵੀਂ ਸਹੂਲਤਾਂ ਦੇਣ, ਪੈਦਾਵਾਰ ਵਧਾਉਣ ਅਤੇ ਉਸ ਉਪਜ ਦਾ ਲਾਭਕਾਰੀ ਮੁੱਲ ਮਿਲੇ, ਇਸ ਦੇ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿਚ ਅਨੇਕ ਯੋਜਨਾਵਾਂ ਚਲਾਈ ਗਈ ਹੈ। ਨਮੋ ਡਰੋਨ ਦੀਦੀ ਯੋਜਨਾ ਰਾਹੀਂ ਅੱਜ ਖੇਤਾਂ ਵਿਚ ਕੀਟਨਾਸ਼ਕਾਂ ਤੇ ਯੂਰਿਆ ਦਾ ਛਿੜਕਾਅ ਆਸਾਨੀ ਨਾਲ ਹੋ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਸਹੂਲਤ ਹੋਈ ਹੈ।
ਕੁਦਰਤੀ ਖੇਤੀ ਨੂੰ ਹਰਿਆਣਾ ਸਰਕਾਰ ਦੇ ਰਹੀ ਪ੍ਰੋਤਸਾਹਨ
ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਸਰਕਾਰ ਜੈਵਿਕ ਖੇਤੀ ਨੂੰ ਪ੍ਰੋਤਸਾਹਨ ਦੇ ਰਹੀ ਹੈ। ਇਸ ਦੇ ਲਈ ਕੁਦਰਤੀ ਖੇਤੀ ਪੋਰਟਲ 'ਤੇ ਲਗਭਗ 24 ਹਜਾਰ ਕਿਸਾਨਾਂ ਨੈ ਰਜਿਸਟ੍ਰੇਸ਼ਣ ਕੀਤਾ ਹੈ। ਇਸ ਵਿੱਚੋਂ ਲਗਭਗ 10 ਹਜਾਰ ਕਿਸਾਨ 15 ਹਜਾਰ 170 ਏਕੜ ਭੂਮੀ 'ਤੇ ਕੁਦਰਤੀ ਖੇਤੀ ਕਰ ਰਹੇ ਹਨ। ਪ੍ਰਗਤੀਸ਼ੀਲ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਵਿਚ ਸਿਖਿਅਤ ਕਰਨ ਲਈ ਗੁਰੂਕੁੱਲ ਕੁਰੂਕਸ਼ੇਤਰ, ਘਰੌਡਾ ਕਰਨਾਲ, ਹਮੇਟੀ ਜੀਂਦ ਅਤੇ ਮੰਗਿਆਨਾ -ਸਿਰਸਾ ਵਿਚ ਸਿਖਲਾਈ ਕੇਂਦਰ ਸਥਾਪਿਤ ਕੀਤੇ ਗਏ ਹਨ।
ਸਾਰੀ ਫਸਲ ਐਮਐਸਪੀ 'ਤੇ ਖਰੀਦਣ ਵਾਲਾ ਹਰਿਆਣਾ ਪਹਿਲਾ ਸੂਬਾ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਘੱਟੋ ਘੱਟ ਸਹਾਇਕ ਮੁੱਲ 'ਤੇ 24 ਫਸਲਾਂ ਦੀ ਖਰੀਦ ਕੀਤੀ ਜਾਂਦੀ ਹੈ। ਸਰਕਾਰ ਨੇ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਈ-ਖਰੀਦ ਪੋਰਟਲ ਰਾਹੀਂ ਪਿਛਲੇ 9 ਸੀਜਨ ਵਿਚ 12 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਐਮਐਸਪੀ 'ਤੇ ਫਸਲ ਖਰੀਦ ਦੇ 1 ਲੱਖ 25 ਹਜਾਰ ਕਰੋੜ ਰੁਪਏ ਪਾਏ ਹਨ। ਇਸ ਤੋਂ ਇਲਾਵਾ, ਪਿਛਲੇ ਸਾਲ ਮਾਨਸੂਨ ਦੇਰੀ ਨਾਲ ਆਉਣ ਕਾਰਨ ਕਿਸਾਨ ਨੂੰ ਖਰੀਫ ਫਸਲਾਂ ਦੀ ਬਿਜਾਈ ਲਈ ਵੱਧ ਸਰੋਤ ਜੁਟਾਉਣੇ ਪਏ। ਇਸ ਨਾਲ ਫਸਲ ਦੀ ਲਾਗਤ ਵਧੀ। ਇਸ ਵਿਚ ਰਾਹਤ ਲਈ ਸਾਰੀ ਖਰੀਫ ਫਸਲਾਂ ਲਈ ਹਰ ਕਿਸਾਨ ਨੂੰ 2 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ 1345 ਕਰੋੜ ਰੁਪਏ ਦਾ ਬੋਨਸ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪੱਟੇਦਾਰ ਕਿਸਾਨਾਂ ਅਤੇ ਭੂਮੀ ਮਾਲਿਕਾਂ ਦੇ ਵਿਚ ਭਰੋਸਾ ਬਹਾਲ ਕੀਤਾ ਹੈ। ਪਹਿਲੇ ਭੂ-ਮਾਲਿਕਾਂ ਅਤੇ ਕਾਸ਼ਤਕਾਰਾਂ ਦੇ ਵਿਚ ਜਮੀਨ ਦੇ ਕਬਜੇ ਅਤੇ ਮੁਆਵਜੇ ਆਦਿ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਸਨ। ਹੁਣ ਖੇਤੀਬਾੜੀ ਭੂਮੀ ਪੱਟਾ ਐਕਟ ਲਾਗੂ ਕਰ ਕੇ ਇੰਨ੍ਹਾਂ ਵਿਵਾਦਾਂ ਨੂੰ ਜੜ ਤੋਂ ਖਤਮ ਕਰ ਦਿੱਤਾ ਗਿਆ ਹੈ। ਇਸੀ ਤਰ੍ਹਾ, ਅਸੀਂ ਸ਼ਾਮਲਾਤ ਭੁਮੀ 'ਤੇ 20 ਸਾਲ ਤੋਂ ਕਾਬਿਜ ਕਿਸਾਨ ਪੱਟੇਦਾਰਾਂ ਨੂੰ ਉਸ ਭੂਮੀ ਦਾ ਮਾਲਿਕਾਨਾ ਹੱਕ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਖਾਤਿਆਂ ਵਿਚ ਲੰਘਣ ਵਾਲੀ ਬਿਜਲੀ ਦੀ ਹਾਈ ਟੇਂਸ਼ਨ ਲਾਇਨਾਂ ਲਈ ਮੁਆਵਜਾ ਨੀਤੀ ਬਣਾਈ ਹੈ। ਇਸ ਵਿਚ ਟਾਵਰ ਏਰਿਆ ਦੀ ਜਮੀਨ ਲਈ ਮਾਰਕਿਟ ਰੇਟ ਦੇ 200 ਫੀਸਦੀ ਤੇ ਲਾਇਨ ਦੇ ਹੇਠਾਂ ਦੀ ਜਮੀਨ ਲਈ ਮਾਰਕਿਟ ਰੇਟ ਦੇ 30 ਫੀਸਦੀ ਮੁਆਵਜੇ ਦਾ ਪ੍ਰਾਵਧਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਲ ਸਰੰਖਣ ਲਈ ਹਰਿਆਣਾ ਸਰਕਾਰ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਤਹਿਤ ਝੋਨੇ ਦੀ ਥਾਂ ਵੈਕਲਪਿਕ ਫਸਲਾਂ ਉਗਾਉਣ ਲਈ ਕਿਸਾਨਾਂ ਨੂੰ 7 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮਾਲੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਯੋਜਨਾ ਵਿਚ 1 ਲੱਖ 29 ਹਜਾਰ ਕਿਸਾਨਾਂ ਦੇ ਖਾਤਿਆਂ ਵਿਚ 148 ਕਰੋੜ ਰੁਪਏ ਦੀ ਮਾਲੀ ਸਹਾਇਤਾ ਪਾਈ ਗਈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹਰਿਆਣਾ ਸਰਕਾਰ- ਓਮ ਪ੍ਰਕਾਸ਼ ਧਨਖੜ
ਸਾਬਕਾ ਖੇਤੀਬਾੜੀ ਮੰਤਰੀ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀ ਫਸਲਾਂ ਐਮਐਸਪੀ 'ਤੇ ਖਰੀਦਣ ਵਾਲਾ ਹਰਿਆਣਾ ਪਹਿਲਾ ਸੂਬਾ ਹੈ। ਕਿਸਾਨਾਂ ਨੂੰ ਜੋਖਿਮ ਫਰੀ ਬਨਾਂਉਣ ਲਈ ਭਾਵਾਂਤਰ ਭਰਪਾਈ ਵਰਗੀ ਯੋਜਨਾਵਾਂ ਨੁੰ ਲਾਗੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਝੱਜਰ ਦੇ ਨੇੜੇ ਦੇ ਖੇਤਰ ਵਿਚ ਜਲ੍ਹਭਰਾਵ ਦੇ ਕਾਰਨ ਮੱਛੀ ਪਾਲਣ ਦੇ ਖੇਤਰ ਵਿਚ ਕਾਫੀ ਸੰਭਾਵਨਾਵਾਂ ਹਨ। ਓਰਨਾਮੇਂਟਲ ਮੱਛੀ ਪਾਲਣ ਦਾ ਐਕਸੀਲੈਂਸ ਸੈਂਟਰ ਸਥਾਪਿਤ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ 'ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਵਿਧਾਇਕ ਸ੍ਰੀ ਰਾਜੇਸ਼ ਜੂਨ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।