ਜਾਣਦੀ ਹੈ ਉਹ
ਮਿਲਾਇਆ ਜੇ ਉਸਨੂੰ,ਨਾਲ ਮੇਰੇ ਮੈਨੂੰ ਤੜਫਾਉਣ ਲਈ,
ਕਰਮਾਂ ਵਿੱਚ ਮੇਰੇ ਉਸਦਾ ਅਟੁੱਟ ਸੰਯੋਗ ਲਿਖ ਦੇ।
ਲਿਖਾਂ,ਗਾਵਾਂ, ਉਸਨੂੰ ਯਾਦ ਕਰ ਕਰ ਜੀਣ ਲਈ,
ਫਿਰ ਕਰਮਾਂ ਚ ਨਾਮੁਰਾਦ ਇਸ਼ਕੇ ਦਾ ਰੋਗ ਲਿਖ ਦੇ।
ਹਾਂ ਦੋਸ਼ੀ ਜੇ ਮੈਂ ਤਾਂ, ਨਿਰਦੋਸ਼ ਤਾਂ ਓ ਵੀ ਨਹੀਂ,
ਜਾਣਦੀ ਹੈ ਓ, ਸਭ ਕੁਝ,ਕਿਉਂ ਰਹਿੰਦੀ ਸਤਾਉਂਦੀ ਐ।
ਜਾਣਦੀ ਹੈ ਓ, ਲਿਖਦਾ ਹਾਂ ਉਸ ਲਈ ਹੀ ਸਦਾ,
ਫਿਰ ਕਿਉਂ ਨਹੀਂ ਖੁੱਲ੍ਹ ਦਿਲ ਦੀਆਂ ਸੁਣਾਉਂਦੀ ਐ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463