ਇੱਕ ਵਾਰ ਦੀ ਗੱਲ ਹੈ। ਬਹੁਤ ਗਰਮੀ ਸੀ। ਮੈਂ ਅਤੇ ਮੇਰੀ ਮੰਮੀ ਬਾਜ਼ਾਰ ਵਿੱਚ ਗਏ। ਉੱਥੇ ਇੱਕ ਕੁਲਫੀ ਵਾਲਾ ਸੀ। ਮੈਂ ਉਸ ਵੱਲ ਦੇਖਿਆ। ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਕੁਲਫੀ ਲੈ ਕੇ ਦੇ ਦਿਓ। ਮੇਰੀ ਮੰਮੀ ਨੇ ਮੈਨੂੰ ਦੋ ਕੁਲਫੀਆਂ ਲੈ ਕੇ ਦਿੱਤੀਆਂ। ਫਿਰ ਮੈਂ ਇੱਕ ਕੁਲਫੀ ਆਪ ਰੱਖ ਲਈ ਅਤੇ ਇੱਕ ਆਪਣੇ ਭਰਾ ਨੂੰ ਦੇ ਦਿੱਤੀ। ਮੈਂ ਅਤੇ ਮੇਰੇ ਭਰਾ ਨੇ ਕੁਲਫੀ ਖਾਧੀ। ਅਸੀਂ ਦੋਵੇਂ ਬਹੁਤ ਖੁਸ਼ ਹੋਏ। ਮੈਂ ਆਪਣੀ ਮੰਮੀ ਦਾ ਧੰਨਵਾਦ ਕੀਤਾ।
ਰਵਨੀਤ ਕੌਰ , ਜਮਾਤ - ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ - ਢੇਰ , ਸਿੱਖਿਆ ਬਲਾਕ - ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ - ਰੂਪਨਗਰ ( ਪੰਜਾਬ ) ਗਾਈਡ ਅਧਿਆਪਕ
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ - ਸ੍ਰੀ ਅਨੰਦਪੁਰ ਸਾਹਿਬ )
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ।
9478561356