ਜਦੋਂ ਕਿੱਧਰੇ ਵਾਜੇ ਵੱਜਣ
ਤਾਂ ਬੱਚੇ ਸਾਰੇ ਨੱਚਣ ,
ਕਹਿੰਦੇ ਮਾਮੇ ਦਾ ਵਿਆਹ ਹੈ ਆਇਆ ,
ਘਰ ਵਿੱਚ ਅਸੀਂ ਡੀ.ਜੇ.ਲਾਇਆ ,
ਕੁੜੀਆਂ - ਮੁੰਡਿਆਂ ਭੰਗੜਾ ਪਾਇਆ ,
ਸਾਰਿਆਂ ਨੇ ਚਟਪਟਾ ਭੋਜਨ ਖਾਇਆ ,
ਮਾਮੇ ਮੇਰੇ ਨੇ ਸਿਹਰਾ ਲਾਇਆ ,
ਮਾਮੀ ਨੇ ਵੀ ਲਹਿੰਗਾ ਪਾਇਆ ,
ਨਾਨਾ ਜੀ ਨੇ ਪੱਗੜੀ ਬੰਨ੍ਹੀ ,
ਖੂਬ ਨੱਚਿਆ ਮੇਰਾ ਭਾਈ ਸੰਨੀ ,
ਮਾਮੀਆਂ ਨੇ ਰਲ ਕੇ ਗੀਤ ਗਾਏ ,
ਫੁੱਫੜ ਜੀ ਨੇ ਵੀ ਚਾਅ ਪੁਗਾਏ ,
ਆਂਢੀਆਂ - ਗੁਆਂਢੀਆਂ ਖੁਸ਼ੀ ਮਨਾਈ ,
ਸੋਹਣੀ ਮਾਮੀ ਘਰ ਵਿੱਚ ਆਈ ,
ਵਿਹੜੇ ਵਿੱਚ ਟੈਂਟ ਲਗਾਏ ,
ਦੂਰੋਂ - ਦੂਰੋਂ ਹਲਵਾਈ ਆਏ ,
ਜਦੋਂ ਕਿੱਧਰੇ ਵਾਜੇ ਵੱਜਣ
ਤਾਂ ਬੱਚੇ ਸਾਰੇ ਨੱਚਣ ,
ਤਾਂ ਬੱਚੇ ਸਾਰੇ ਨੱਚਣ ...।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ - ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356