ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਸ਼ੇਰ ਰਹਿੰਦਾ ਸੀ ਅਤੇ ਇੱਕ ਜਿਰਾਫ਼ ਵੀ ਰਹਿੰਦਾ ਸੀ। ਉਹ ਦੋਵੇਂ ਪੱਕੇ ਮਿੱਤਰ ਸਨ। ਜੰਗਲ ਦੇ ਕੋਲ ਨਦੀ ਸੀ। ਨਦੀ ਦੇ ਕੋਲ ਸਾਰੇ ਜਾਨਵਰ ਪਾਣੀ ਪੀਣ ਆਉਂਦੇ ਸੀ। ਇੱਕ ਦਿਨ ਉੱਥੇ ਬਾਘ ਆ ਗਿਆ। ਸ਼ੇਰ ਨੂੰ ਪਤਾ ਲੱਗ ਗਿਆ। ਇੱਕ ਦਿਨ ਜਿਰਾਫ਼ ਬਾਹਰ ਜਾ ਰਿਹਾ ਸੀ। ਉੱਧਰ ਬਾਘ ਆ ਗਿਆ। ਬਾਘ ਜਿਰਾਫ ਨੂੰ ਮਾਰਨ ਵਾਲਾ ਹੀ ਸੀ। ਫਿਰ ਸ਼ੇਰ ਆ ਗਿਆ। ਸ਼ੇਰ ਨੇ ਬਾਘ ਨੂੰ ਮਾਰ ਦਿੱਤਾ। ਸ਼ੇਰ ਨੇ ਆਪਣੇ ਦੋਸਤ ਜਿਰਾਫ਼ ਨੂੰ ਬਚਾ ਲਿਆ। ਸਾਨੂੰ ਆਪਣੇ ਦੋਸਤ ਦੀ ਮਦਦ ਕਰਨੀ ਚਾਹੀਦੀ ਹੈ।
ਹਰਸਾਹਿਬ ਸਿੰਘ , ਜਮਾਤ ਦੂਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸੈਂਟਰ - ਢੇਰ , ਸਿੱਖਿਆ ਬਲਾਕ - ਸ੍ਰੀ ਅਨੰਦਪੁਰ ਸਾਹਿਬ , ਜਿਲ੍ਹਾ - ਰੂਪਨਗਰ ( ਪੰਜਾਬ )
ਜਮਾਤ ਇੰਚਾਰਜ ਅਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )
94785 61356