Friday, November 22, 2024

BarnalaNews

ਖੋ–ਖੋ ਅੰਡਰ 17 ਵਿੱਚ ਉੱਭਾ–ਬੁਰਜ ਢਿੱਲਵਾਂ ਪਹਿਲੇ ਤੇ ਗੁਰੂਕੁਲ ਅਕੈਡਮੀ ਉੱਭਾ ਦੂਜੇ ਸਥਾਨ ‘ਤੇ

ਗਰਮ ਰੁੱਤ ਜੋਨਲ ਸਕੂਲ ਖੇਡਾਂ ਦੇ ਤੀਜੇ ਦਿਨ ਅੱਜ ਇੱਥੇ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਖੋ–ਖੋ ਦੇ ਰੌਚਕ ਮੁਕਾਬਲੇ ਵੇਖਣ ਨੂੰ ਮਿਲੇ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਐਸ.ਐਚ.ਓ. ਥਾਣਾ ਜੋਗਾ ਗੁਰਤੇਜ ਸਿੰਘ, ਜੋਨ ਜੋਗਾ ਦੇ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਪ੍ਰਿੰਸੀਪਲ ਰਾਜ ਕੁਮਾਰ ਅਕਲੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਲੱਭਣ ਲਈ ਭਾਲ ਯਾਤਰਾ ਕੱਢੀ

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਲਏ ਫੈਸਲੇ ਅਨੁਸਾਰ 17 ਜਨਵਰੀ ਨੂੰ ਜਿਲ੍ਹਾ ਬਰਨਾਲਾ ਵਿਚ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਭਾਲ ਯਾਤਰਾ ਰਾਹੀ

ਅੰਗਰੇਜੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਮੇਲਾ ਕਰਵਾਇਆ

 ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਪੱਧਰੀ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਮੇਲਾ ਕਰਵਾਇਆ ਗਿਆ

ਸਰਕਾਰੀ ਹਾਈ ਸਕੂਲ ਬਦਰਾ 'ਚ ਵਿਗਿਆਨ ਤੇ ਗਣਿਤ ਮੇਲੇ ਦਾ ਆਯੋਜਨ

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਕੂਲ ਪੱਧਰੀ ਵਿਗਿਆਨ ਅਤੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ।

ਸਰਕਾਰੀ ਹਾਈ ਸਕੂਲ ਬਦਰਾ ‘ਚ ਮਾਪੇ–ਅਧਿਆਕ ਮਿਲਣੀ ਦਾ ਆਯੋਜਨ

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਆਯੋਜਿਤ ਮਾਪੇ–ਅਧਿਆਪਕ ਮਿਲਣੀ ਮੌਕੇ ਲਾਇਬਰੇਰੀ ਲੰਗਰ ਅਤੇ ਸਿੱਖਿਆ ਸਹਾਇਕ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ।

ਸਪੋਰਟਸ ਕਲੱਬ ਧਨੌਲਾ ਵੱਲੋਂ ਤਗਮੇ ਜੇਤੂ ਧਨੌਲਾ ਦੇ ਖਿਡਾਰੀਆਂ ਦਾ ਸਨਮਾਨ

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਧਨੌਲਾ ਵੱਲੋਂ ਲੁਧਿਆਣਾ ਵਿਖੇ ਹੋਈ 73ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਧਨੌਲਾ ਦੇ ਦੋ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ

ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ

ਸਰਕਾਰੀ ਹਾਈ ਸਕੂਲ ਬਦਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਲੈਕਚਰਾਰ ਦਰਸ਼ਨ ਸਿੰਘ ਬਦਰਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਖਤ ਮਿਹਨਤ ਨਾਲ ਹੀ ਮਿਥੀ ਹੋਈ ਮੰਜਲ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ

ਕਬੱਡੀ 'ਚ ਸਰਕਾਰੀ ਸੈਕੰਡਰੀ ਸਕੂਲ ਧੌਲਾ ਤੇ ਖੋ–ਖੋ 'ਚ ਭੈਣੀ ਫੱਤਾ ਸਕੂਲ ਦੇ ਮੁੰਡੇ ਜੇਤੂ

67ਵੀਆਂ ਗਰਮ ਰੁੱਤ ਜੋਨਲ ਸਕੂਲ ਖੇਡਾਂ ਤਹਿਤ ਜੋਨ ਪੱਖੋ ਕਲਾਂ ਅਧੀਨ ਆਉੱਦੇ ਸਕੂਲਾਂ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਬਰਜਿੰਦਰਪਾਲ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਵਸੁੰਦਰਾ ਕਪਿਲਾ ਨੇ ਸਾਂਝੇ ਤੌਰ ’ਤੇ ਖੇਡ ਮੁਕਾਬਲੇ ਸ਼ੁਰੂ ਕਰਵਾ ਕੇ ਕੀਤਾ।

ਡਿਪਟੀ ਕਮਿਸ਼ਨਰ ਵੱਲੋਂ ਅਨਾਜ ਮੰਡੀ ਬਰਨਾਲਾ ਦਾ ਦੌਰਾ

ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਾਇਰ ਨੇ ਅੱਜ ਅਨਾਜ ਮੰਡੀ ਬਰਨਾਲਾ ਦਾ ਦੌਰਾ ਕੀਤਾ ਅਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ।

ਜਿਲ੍ਹੇ ਦੇ 5 ਸਰਕਾਰੀ ਸਕੂਲ ਸੂਬੇ ਦੇ ਵੱਧ ਵਿਦਿਆਰਥੀ ਗਿਣਤੀ ਵਾਲੇ ਸਕੂਲਾਂ 'ਚ ਸ਼ਾਮਲ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਅਗਵਾਈ ‘ਚ ਜਾਰੀ ਸਰਕਾਰੀ ਸਕੂਲਾਂ ਦੇ ਨਵੇਂ ਦਾਖਲਾ ਅੰਕੜਿਆਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ 5 ਸਰਕਾਰੀ ਸਕੂਲ ਸੂਬੇ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ 180 ਸਕੂਲਾਂ ‘ਚ ਸ਼ਾਮਲ ਹੋ ਗਏ ਹਨ। ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਆਬਾਦੀ ਅਤੇ ਆਕਾਰ ਪੱਖੋਂ ਛੋਟੇ ਜ਼ਿਲ੍ਹਿਆਂ ‘ਚ ਸ਼ੁਮਾਰ ਹੋਣ ਦੇ ਬਾਵਜੂਦ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਰੁਝਾਨ ਜਾਰੀ ਹੈ।

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਾਣ-ਪੀਣ ਵਾਲੇ ਪਦਾਰਥਾਂ ਦਾ ਮੌਕੇ ਤੇ ਹੋਵੇਗਾ ਟੈਸਟ : ਸਿਵਲ ਸਰਜਨ

ਮਿਸਨ ਤੰਦਰੁਸਤ ਪੰਜਾਬ ਤਹਿਤ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਕਮਿਸਨਰ ਫੂਡ ਸੇਫਟੀ ਪੰਜਾਬ ਵੱਲੋਂ ਲੋਕਾਂ ਨੂੰ ਮਿਆਰੀ ਅਤੇ ਗੁਣਵਤਾ ਭਰਪੂਰ ਖਾਣ ਵਾਲੇ ਪਦਾਰਥ ਯਕੀਨੀ ਬਣਾਉਣ ਦੇ ਮਕਸਦ ਨਾਲ ਫੂਡ ਸੇਫਟੀ ਟੈਸਟਿੰਗ ਵੈਨ ਬਰਨਾਲਾ ਵਿਖੇ ਭੇਜੀ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਦਿੱਤੀ।

ਸਬਜ਼ੀ ਮੰਡੀ (ਕੇਵਲ ਹੋਲਸੇਲ ਲਈ) ਹੁਣ ਹਰ ਰੋਜ਼ ਸਵੇਰੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਖੁੱਲ੍ਹੇਗੀ : ਜ਼ਿਲ੍ਹਾ ਮੈਜਿਸਟ੍ਰੇਟ

ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਬਜ਼ੀ ਮੰਡੀ (ਕੇਵਲ ਹੋਲਸੇਲ ਲਈ) ਖੁੱਲ੍ਹਣ ਦੇ ਸਮੇਂ ਵਿੱਚ ਬਦਲਾਅ ਕਰਦਿਆਂ ਹੁਣ ਇਸ ਦਾ ਸਮਾਂ ਸਵੇਰੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਕੀਤਾ ਗਿਆ ਹੈ। ਇਸ ਸਬੰਧੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣਾ ਹੋਵੇਗਾ।

ਬਿਨਾਂ ਡਿਗਰੀ ਵਾਲੇ ‘ਡਾਕਟਰ’ ਦਾ ਸੈਂਟਰ ਸੀਲ

ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਮੈਡੀਕਲ ਸੇਵਾਵਾਂ ਦੇ ਨਾਮ ’ਤੇ ਮਰੀਜ਼ਾਂ ਦੀ ਲੁੱਟ ਅਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਚਲਾਈ ਮੁੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਵੱਲੋਂ ਬਿਨਾਂ ਡਿਗਰੀ ਵਾਲੇ ‘ਡਾਕਟਰ’ ਖਿਲਾਫ ਕਾਰਵਾਈ ਕਰਦੇ ਹੋਏ ਉਸ ਦਾ ਸੈਂਟਰ ਸੀਲ ਕੀਤਾ ਗਿਆ ਹੈ। ਸਬੰਧਤ ਵਿਅਕਤੀ ਕਰੋਨਾ ਲੱਛਣਾਂ ਵਾਲੇ ਮਰੀਜ਼ ਦਾ ਇਲਾਜ ਕਰ ਰਿਹਾ ਸੀ। ‘ਡਾਕਟਰ’ ਖਿਲਾਫ ਕਾਨੂੰਨੀ ਕਾਰਵਾਈ ਲਈ ਪੁਲੀਸ ਨੂੰ ਲਿਖਿਆ ਗਿਆ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗ੍ਰਾਂਟ ਦਾ ਮਾਮਲਾ

ਪਿੰਡ ਪੰਧੇਰ ਵਾਸੀ ਮਹਿਲਾ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਕਥਿਤ ਤੌਰ ’ਤੇ ਉਸ ਦੀ ਬਜਾਏ ਕਿਸੇ ਹੋਰ ਪਰਿਵਾਰ ਨੂੰ ਦੇਣ ਸਬੰਧੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਕੀਤੀ ਗਈ, ਜਿਸ ਦੀ ਜਾਂਚ ਲਈ ਅੱਜ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਪਿੰਡ ਪੰਧੇਰ ਪੁੱਜੇ।  

ਵਿਸ਼ਵ ਦਮਾ ਦਿਵਸ ਮੌਕੇ ਵੈਬੀਨਾਰ 

ਬਰਨਾਲਾ, 5 ਮਈ  : ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋ੍ਹਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾ

ਜ਼ਿਲਾ ਬਰਨਾਲਾ ’ਚ 2723 ਕਰੋਨਾ ਮਰੀਜ਼ਾਂ ਨੇ ਘਰਾਂ ਵਿੱਚ ਇਕਾਂਤਵਾਸ ਹੋ ਕੇ ਕਰਵਾਇਆ ਇਲਾਜ: ਸਿਵਲ ਸਰਜਨ

 ਜ਼ਿਲਾ ਬਰਨਾਲਾ ਵਿਚ ਹੁਣ ਤੱਕ 2723 ਕਰੋਨਾ ਮਰੀਜ਼ਾਂ ਨੇ ਘਰਾਂ ਵਿਚ ਇਕਾਂਤਵਾਸ ਰਹਿ ਕੇ ਇਲਾਜ ਕਰਾਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਹੁਣ ਤੱਕ ਜ਼ਿਲਾ ਬਰਨਾਲਾ ਵਿੱਚ 3711 ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਕੋਰੋਨਾ ਬਿਮਾਰੀ ਦੇ ਚੁਣੌਤੀ ਭਰੇ ਮਾਹੌਲ ਵਿੱਚ ਸਿਹਤ ਵਿਭਾਗ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਨਾਲ 3099 ਵਿਅਕਤੀ ਠੀਕ ਹੋ ਕੇ ਘਰ ਜਾ ਚੁੱਕੇ ਹਨ।

ਡਾ. ਹਰਗੋਬਿੰਦ ਖੁਰਾਣਾ ਵਜੀਫਾ ਸਕੀਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਛੱਬੀ ਲੱਖ ਤੋਂ ਜਿਆਦਾ ਦੀ ਰਾਸ਼ੀ ਜਮਾਂ ਕਰਵਾਈ: ਤੂਰ

ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਬਿਨਾਂ ਮਹਿੰਗੀਆਂ ਫੀਸਾਂ ਦੇ ਮਿਆਰੀ ਸਿੱਖਿਆ ਉਪਲਬਧ ਕਰਵਾਈ ਜਾ ਰਹੀ ਹੈ, ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਸਕੀਮਾਂ ਹੇਠ ਵਜੀਫ਼ੇ ਵੀ ਉਪਲਬਧ ਕਰਵਾਏ ਜਾ ਰਹੇ ਹਨ।

ਜ਼ਿਲਾ ਬਰਨਾਲਾ ਵਿਚ ਕਿਸਾਨਾਂ ਨੂੰ 635 ਕਰੋੜ ਦੀ ਆਨਲਾਈਨ ਅਦਾਇਗੀ

ਜ਼ਿਲਾ ਬਰਨਾਲਾ ਵਿਚ ਕਿਸਾਨਾਂ ਨੂੰ ਕਣਕ ਦੀ ਖਰੀਦ ਵਜੋਂ ਆਨਲਾਈਨ ਅਦਾਇਗੀ ਸਿੱਧੀ ਖਾਤਿਆਂ ਵਿਚ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 28 ਅਪਰੈਲ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ 635 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਕਣਕ ਦੀ ਸੁਚਾਰੂ ਖਰੀਦ ਲਈ ਪ੍ਰਬੰਧਾਂ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

‘ਸੀ.ਐਸ.ਆਈ.ਆਰ. ਇੰਨੋਵੇਸ਼ਨ ਐਵਾਰਡ’ ਮੁਕਾਬਲੇ ਲਈ ਐਂਟਰੀਆਂ ਭੇਜਣ ਵਾਸਤੇ ਆਖਰੀ ਤਰੀਕ 30 ਅਪ੍ਰੈਲ

ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ ਪ੍ਰਤੀ ਉਤਸ਼ਾਹਿਤ ਕਰਨ ਲਈ ‘ਸੀ.ਐਸ.ਆਈ.ਆਰ. (ਕੌਂਸਲ ਆਫ ਸਾਇੰਟਿਫਿਕ ਐਂਡ ਇੰਡਰਸਟਰੀਲ ਰਿਸਰਚ) ਇੰਨੋਵੇਸ਼ਨ ਐਵਾਰਡ’ ਵਾਸਤੇ

ਸਿਵਲ ਹਸਪਤਾਲ ’ਚ ਮਾਸਕ ਪਾਉਣ ਸਬੰਧੀ ਜਾਗਰੂਕਤਾ ਪੋਸਟਰ ਲਾਏ

ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰੋਨਾ ਵਾਇਰਸ ਖਿਲਾਫ ‘ਨੌ ਮਾਸਕ, ਨੌ ਐਂਟਰੀ’ ਮੁਹਿੰਮ ਅਧੀਨ ਅੱਜ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਦੀਆਂ ਸਾਰੀਆਂ ਸ਼ਾਖਾਵਾਂ ਵਿਚ ਮਾਸਕ ਸਬੰਧੀ ਜਾਗਰੂਕਤਾ ਪੋਸਟਰ ਲਾਏ ਗਏ।

ਖੇਤਾਂ ਦੀ ਮਿੱਟੀ ਟੈਸਟ ਕਰਵਾਉਣ ਦਾ ਢੁਕਵਾਂ ਸਮਾਂ: ਖੇਤੀਬਾੜੀ ਮਾਹਿਰ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ  ਵੱਖ ਵੱਖ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਾਏ ਜਾ ਰਹੇ ਹਨ। ਇਸ ਤਹਿਤ ਬਰਨਾਲਾ ਜ਼ਿਲੇ ਦੇ ਪਿੰਡ ਦਾਨਗੜ ਅਤੇ ਚੁਹਾਨਕੇ ਵਿਖੇ ਕੈਂਪ ਲਾਏ ਗਏ।

ਪੰਜਾਬ ਦਿਵਿਆਂਗਜਨ ਸਸ਼ਕਤੀਕਰਨ ਯੋਜਨਾ-2021 ਤਹਿਤ ਵੱਲੋਂ ਵੱਖ-ਵੱਖ ਵੈਬੀਨਾਰ

ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਵਰਿੰਦਰ ਅੱਗਰਵਾਲ ਦੀ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋ ਪੰਜਾਬ ਦਿਵਿਆਂਗਜਨ ਸ਼ਕਤੀਕਰਨ ਯੋਜਨਾ-2021 ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਅਧਿਆਪਕ ਸਾਹਿਬਾਨਾ, ਲੀਗਲ ਲੀਟਰੇਸੀ ਕਲੱਬ ਦੇ ਇੰਚਾਰਜ ਅਤੇ ਪੈਰਾ ਲੀਗਲ ਵਲੰਟੀਅਰਾਂ ਲਈ ਵੱਖ-ਵੱਖ ਵੈਬੀਨਾਰਾਂ ਦਾ

ਮੁੱਖ ਮੰਤਰੀ ਵੱਲੋਂ ਸਾਰੀਆਂ ਖਰੀਦ ਏਜੰਸੀਆਂ ਨੂੰ ਲਿਫਟਿੰਗ ਵਿਚ ਤੇਜੀ ਲਿਆਉਣ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਹਾੜ੍ਹੀ ਮੰਡੀਕਰਨ ਸੀਜ਼ਨ, 2021-22 ਦੌਰਾਨ ਕਣਕ ਦੀ ਲਿਫਟਿੰਗ ਵਿਚ ਤੇਜੀ ਲਿਆਉਣ ਦੇ ਨਾਲ-ਨਾਲ ਸਿੱਧੀ ਅਦਾਇਗੀ ਦੀ ਨਵੀਂ ਲਾਗੂ ਕੀਤੀ ਪ੍ਰਣਾਲੀ ਰਾਹੀਂ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦੋ ਕੋਵਿਡ ਮਰੀਜਾਂ ਦੀ ਐਮਰਜੈਂਸੀ ਸਫ਼ਲਤਾ ਪੂਰਵਕ ਸਰਜਰੀ

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ 'ਚ ਆਏ ਦੋ ਮਰੀਜਾਂ ਦੀ ਅਤਿ ਲੋੜੀਂਦੀ ਐਮਰਜੈਂਸੀ ਸਰਜਰੀ ਸਫ਼ਲਤਾ ਪੂਰਵਕ ਕੀਤੀ ਗਈ। ਇਹ ਦੋਵੇਂ ਮਰੀਜ ਹੁਣ ਬਿਲਕੁਲ ਤੰਦਰੁਸਤ ਹਨ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ। ਇਨ੍ਹਾਂ ਦੋਵਾਂ ਮਰੀਜਾਂ ਦੇ ਹੰਗਾਮੀ ਹਾਲਤ 'ਚ ਇਹ ਉਪਰੇਸ਼ਨ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਦੀ ਅਗਵਾਈ ਹੇਠਲੀ ਸਰਜਰੀ ਵਿਭਾਗ ਦੀ ਯੂਨਿਟ-4 ਦੇ ਡਾਕਟਰਾਂ ਵੱਲੋਂ ਪ੍ਰੋਫੈਸਰ ਡਾ. ਸੁਸ਼ੀਲ ਮਿੱਤਲ ਦੀ ਦੇਖ-ਰੇਖ ਹੇਠਾਂ ਸੀਨੀਅਰ ਰੈਜੀਡੈਂਟ ਡਾ. ਗਗਨਦੀਪ ਸਿੰਘ ਦੀ ਟੀਮ ਨੇ ਕੀਤੇ।

ਜ਼ਿਲ੍ਹੇ 'ਚ ਕੋਵਿਡ ਪਾਜਿਟਿਵਿਟੀ ਦਰ ਘਟਾਉਣ ਲਈ ਸਵੈ ਜਾਬਤੇ ਦੀ ਅਤਿਅੰਤ ਲੋੜ-ਕੁਮਾਰ ਅਮਿਤ

ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਡੀ.ਪੀ.ਆਰ.ਓ. ਪਟਿਆਲਾ ਦੇ ਫੇਸਬੁਕ ਪੇਜ 'ਤੇ ਹਫ਼ਤਾਵਾਰੀ ਰੂ-ਬ-ਰੂ ਦੌਰਾਨ ਜ਼ਿਲ੍ਹੇ 'ਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਚਾਹੇ ਪਾਜਿਟਿਵਿਟੀ ਦਰ 2 ਫੀਸਦੀ ਵਧੀ ਹੈ ਪਰੰਤੂ ਜੇਕਰ ਜ਼ਿਲ੍ਹੇ ਦੇ ਲੋਕ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੀ ਪੂਰਨ ਰੂਪ 'ਚ ਪਾਲਣਾ ਕਰਕੇ ਸਵੈ-ਜਾਬਤੇ ਦਾ ਪ੍ਰਮਾਣ ਦੇਣ ਤਾਂ ਅਸੀਂ ਕੋਵਿਡ ਕੇਸਾਂ 'ਚ ਵਾਧਾ ਦਰ ਨੂੰ ਰੋਕਣ ਅਤੇ ਚੇਨ ਨੂੰ ਤੋੜਨ 'ਚ ਵੱਡਾ ਯੋਗਦਾਨ ਪਾ ਸਕਦੇ ਹਾਂ।

ਸ਼ਹੀਦ ਅਮਰਦੀਪ ਸਿੰਘ ਦਾ ਪਿੰਡ ਕਰਮਗੜ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

21 ਪੰਜਾਬ ਰੈਜੀਮੈਂਟ ਦਾ ਬਹਾਦਰ ਸਿਪਾਹੀ ਅਮਰਦੀਪ ਸਿੰਘ (23) ਪੁੱਤਰ ਮਨਜੀਤ ਸਿੰਘ, ਜੋ ਲੰਘੀ 25 ਅਪਰੈਲ ਨੂੰ ਸਿਆਚਿਨ ਵਿਖੇ ਆਪਣੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ, ਦਾ ਅੱਜ ਪਿੰਡ ਕਰਮਗੜ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸ਼ਹੀਦ ਸੈਨਿਕ ਨੂੰ ਸਲਾਮੀ ਦਿੱਤੀ ਗਈ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਸਮੇਤ ਵੱਖ ਵੱਖ ਸ਼ਖਸੀਅਤਾਂ ਅਤੇ ਪਿੰਡ ਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।