ਨਿੱਜ ਦੁੱਖ
ਪੜ੍ਹੀਆਂ ਰਚਨਾਵਾਂ,ਤੇਰੀਆਂ ਬਥੇਰੀਆਂ,
ਜਿਨ੍ਹਾਂ 'ਚ, ਨਿੱਜ ਦੁੱਖ,ਬਥੇਰਾ ਏ।
ਕਰਦਾ ਰਹਿੰਦਾ,ਗੱਲਾਂ ਕਿਉਂ, ਹਨੇਰੀ ਰਾਤ ਦੀਆਂ,
ਕਿਉਂ ਨਾ,ਦਿਲ ਤੇਰੇ ਸਵੇਰਾ ਏ।
ਜੋ ਹੋਰ ਹਨ,ਸਮੱਸਿਆਵਾਂ ਬਥੇਰੀਆਂ,
ਕਿਉਂ ਨਹੀਂ ਤੂੰ, ਉਨ੍ਹਾਂ ਨੂੰ ਗੋਲਦਾ।
ਲੁੱਟ ਖਸੁੱਟ,ਕਰੀ ਜਾਂਦੇ,ਸ਼ਰੇਆਮ ਜੋ,
ਉਨ੍ਹਾਂ ਵਿਰੁੱਧ,ਕਿਉਂ ਨਹੀਂ, ਬੋਲਦਾ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463