ਪਿਆਰੇ ਨਾਲ ਰੱਖੋ,
ਪਿਆਰ ਬਣਾ ਕੇ।
ਰੱਖੋ ਸਦਾ ਸਭ ਦੀ,
ਇੱਜ਼ਤ ਬਚਾ ਕੇ।
ਪੈਸਿਆਂ ਦੀ ਮਾਰ ਤੋਂ,
ਬਚਾਓ ਰਿਸ਼ਤੇ।
ਪੱਵਿਤਰ ਰਿਸ਼ਤੇ ਵਾਲੇ,
ਹੁੰਦੇ ਫ਼ਰਿਸ਼ਤੇ।
ਕਰਨੀਆਂ ਸਨ ਬਹੁਤ,
ਗੱਲਾਂ ਨਾਲ ਤੇਰੇ।
ਤੂੰ ਕੀ ਜਾਣੇ,ਕੀ ਬੀਤੀ,
ਬਿਨ ਤੇਰੇ,ਨਾਲ ਮੇਰੇ।
ਬੇਰੁੱਖੀ ਤੇਰੀ ਤੇ,
ਤੇਰੇ ਮੱਥੇ ਦੇ ਵੱਟਾਂ ਨੇ,
ਬਿਠਾ ਦਿੱਤਾ ਮੈਨੂੰ,
ਵਾਂਗ ਝੱਗ ਦੇ।
ਤੂੰ ਕੀ ਜਾਣੇ,
ਕੀ ਕੀਤਾ ਹਾਲ ਮੇਰਾ,
ਇਸ ਵਿਛੋੜੇ ਦੀ,
ਚੰਦਰੀ ਅੱਗ ਨੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463