ਹਰ ਕਿਸੇ ਦੀ, ਇੱਥੇ ਤਾਂ,
ਆਪੋ ਆਪਣੀ,ਕਹਾਣੀ ਹੁੰਦੀ ਏ।
ਹੁੰਦੇ ਬੋਲ, ਕੌੜੇ ਕਿਸੇ ਦੇ,
ਕਿਸੇ ਦੀ ਮਿੱਠੀ, ਬਾਣੀ ਹੁੰਦੀ ਹੈ।
ਖਾਏ ਅੰਦਰੋਂ ਅੰਦਰੀਂ,
ਮੈਨੂੰ ਦੁੱਖ ਜਿਹੜਾ,
ਹਾਲੇ ਦੱਸ,ਨਾ ਹੁੰਦਾ ਏ।
ਕੀ ਦੱਸਾਂ, ਕਿਹੜੀ ਗੱਲੋਂ,
ਮੇਰੇ ਕੋਲੋਂ, ਹੁਣ ਤਾਂ,
ਹਾਲੇ ਹੱਸ,ਨਾ ਹੁੰਦਾ ਏ।
ਸੋਚ ਸੋਚ ਅਸੀਂ ਤਾਂ,
ਅਸੀਂ ਤਾਂ ਗਏ ਹਾਂ,
ਗਏ ਹਾਂ ਹੁਣ ਹਾਰ।
ਕਰੀਏ ਖ਼ਤਮ ਕਿਵੇਂ,
ਕਰ ਗੱਲਬਾਤ ਸਹੀ,
ਆਪਸੀ ਤਕਰਾਰ।
ਦੋਵੇਂ ਦੋਸ਼ੀ ਇੱਕ ਦੂਜੇ ਦੇ,
ਨਾ ਕਬੂਲ ਕਰਦੇ,
ਛੱਡ ਜ਼ਿੱਦ ਆਪਣੀ,
ਕਰਦੇ ਹਾਰ ਸਵੀਕਾਰ।
ਬੇਸ਼ੱਕ ਮੰਨ ਲਿਆ,
ਮੈਂ ਰਜ਼ਾ ਤੇਰੀ ਨੂੰ,
ਨਾ ਮੰਨੀ ਹਾਲੇ ਹਾਰ।
ਸ਼ਾਇਦ ਗ਼ਲਤੀ ਆਪਣੀ,
ਸੁਧਾਰਨ ਲਈ ਸਾਰੀ,
ਕਰੀਏ ਕਦੇ ਵਿਚਾਰ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463