ਜੱਟ ਦੇ ਟਿਕਾਣੇ ਬੱਲੀਏ,
ਦਾਤਾ ਸਾਰੇ ਜਾਣੇ ਬੱਲੀਏ।
ਕੋਰਟ ਕਚਿਹਰੀ ਰੁੱਲਦਾ ,
ਰੁੱਲਦਾ ਏ ਕਦੇ,ਥਾਣੇ ਬੱਲੀਏ ।
ਲੁੱਟਣ ਰੇਆਂ ਸਪਰੇਆਂ ਵਾਲੇ,
ਕਦੇ ਨਕਲੀ ਬੀਜ ਦਵਾਈਆਂ।
ਫ਼ਸਲਾਂ ਮਾਰ ਜਾਂਦੀਆਂ ,
ਬਿਪਤਾ ਕੁਦਰਤੀ ਆਈਆਂ।
ਲੁੱਟ ਮੁਲਾਜ਼ਮ ਲੈਂਦੇ ,
ਪੜ੍ਹੇ ਲਿਖੇ ਸਿਆਣੇ ਬੱਲੀਏ।
ਜੱਟ ਦੇ ਟਿਕਾਣੇ ਬੱਲੀਏ,
ਦਾਤਾ ਸਾਰੇ ਜਾਣੇ ਬੱਲੀਏ।
ਨਸ਼ਿਆਂ ਦੇਖ ਕਿਵੇ,
ਅੱਤ ਏ ਮਚਾਈ ।
ਫ਼ਾਲਤੂ ਦਿਖਾਵੇ ਖਰਚੇ,
ਕੀਤਾ ਏ ਕਰਜ਼ਾਈ।
ਰੁੱਲਣ ਪਰਿਵਾਰ ਵਰਤਣ,
ਜਦੋਂ ਮਾੜੇ ਭਾਣੇ ਬੱਲੀਏ।
ਜੱਟ ਦੇ ਟਿਕਾਣੇ ਬੱਲੀਏ,
ਦਾਤਾ ਸਾਰੇ ਜਾਣੇ ਬੱਲੀਏ।
ਦੇਖ ਮੰਡੀਆਂ ਚ,
ਫ਼ਸਲਾਂ ਰੁੱਲਦੀਆਂ ਨੇ।
ਸੁੱਤੀ ਸਰਕਾਰ ਦੀਆਂ ,
ਨਾ ਨੀਂਦਾਂ ਖੁੱਲ੍ਹਦੀਆਂ ਨੇ।
ਖੁਦਕਸ਼ੀ ਕਰੀ ਜਾਂਦੇ ,
ਹੋ ਕੇ ਨਿਤਾਣੇ ਬੱਲੀਏ।
ਜੱਟ ਦੇ ਟਿਕਾਣੇ ਬੱਲੀਏ,
ਦਾਤਾ ਸਾਰੇ ਜਾਣੇ ਬੱਲੀਏ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463