Thursday, November 14, 2024
BREAKING NEWS
ਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦਮੁੱਖ ਮੰਤਰੀ ਨੇ ਕੇਜਰੀਵਾਲ ਦੀ ਹਾਜ਼ਰੀ ਵਿੱਚ ਸੂਬੇ ਭਰ ਦੇ ਨਵੇਂ ਚੁਣੇ 10031 ਸਰਪੰਚਾਂ ਨੂੰ ਚੁਕਾਈ ਸਹੁੰਪੰਜਾਬ ਨੂੰ ਸੈਰ-ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਲਿਜਾਵਾਂਗੇ: ਤਰੁਨਪ੍ਰੀਤ ਸਿੰਘ ਸੌਂਦਮੋਮੋਜ਼ ਖਾਣ ਨਾਲ ਔਰਤ ਦੀ ਮੌਤ ਬੱਚੇ ਹਸਪਤਾਲ ਵਿੱਚ ਇਲਾਜ ਅਧੀਨਚੰਡੀਗੜ੍ਹ ਵਿਖੇ ਭਾਜਪਾ ਖਿਲਾਫ ਆਮ ਆਦਮੀ ਪਾਰਟੀ ਦਾ ਜ਼ਬਰਦਸਤ ਰੋਸ਼ ਪ੍ਰਦਰਸ਼ਨ

bengal

ਰਾਸ਼ਟਰਪਤੀ ਮੁਰਮੂ, PM ਮੋਦੀ ਨੇ ਪੱਛਮੀ ਬੰਗਾਲ ਰੇਲ ਹਾਦਸੇ ‘ਤੇ ਜਤਾਇਆ ਦੁੱਖ

ਅਗਰਤਲਾ ਤੋਂ ਸਿਆਲਦਾਹ ਜਾ ਰਹੀ ਕੰਚਨਜੰਗਾ ਐਕਸਪ੍ਰੈਸ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਅਤੇ ਰੰਗਾਪਾਨੀ ਸਟੇਸ਼ਨਾਂ ਦੇ ਵਿਚਕਾਰ ਇੱਕ ਮਾਲ ਗੱਡੀ ਨਾਲ ਟਕਰਾ ਗਈ। 

ਸਿੱਖ ਪੁਲਿਸ ਅਫਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਲੀਡਰਸ਼ਿਪ ਦੀ ਸਖ਼ਤ ਅਲੋਚਨਾ

ਭਾਜਪਾ ਨੇਤਾਵਾਂ ਦਾ ਵਿਤਕਰੇ ਭਰਿਆ ਰਵੱਈਆ ਸਹਿਣਯੋਗ ਨਹੀਂ ਭਾਜਪਾ ਲੀਡਰਸ਼ਿਪ ਨੂੰ ਮੁਆਫੀ ਮੰਗਣ ਲਈ ਕਿਹਾ

ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ

ਕਿਹਾ, ਕਾਂਗਸਰ ਨੂੰ 300 ਸੀਟਾਂ ’ਤੇ ਚੋਣ ਲੜਨ ਦਿਉ, ਬਾਕੀ ਤੇ ਸੂਬਾਈ ਪਾਰਟੀਆਂ ਇਕੱਜੁਟ ਹੋਣ

ਮਮਤਾ ਦੀ ਮੋਦੀ ਨਾਲ ਮੁਲਾਕਾਤ, ਕੋਵਿਡ ਵੈਕਸੀਨ ਤੇ ਰਾਜ ਦਾ ਨਾਮ ਬਦਲਣ ਦੇ ਮਾਮਲੇ ਚੁੱਕੇ

ਪ੍ਰਧਾਨ ਮੰਤਰੀ ਵਲੋਂ ਤੂਫ਼ਾਨ ‘ਯਾਸ’ ਨਾਲ ਹੋਏ ਨੁਕਸਾਨ ਦਾ ਸਰਵੇ

ਉੜੀਸਾ ਤੇ ਬੰਗਾਲ ਵਿਚ ਯਾਸ ਤੂਫ਼ਾਨ ਨੇ ਮਚਾਇਆ ਕਹਿਰ

ਦੇਸ਼ ਵਿੱਚ ਕੁਦਰਤੀ ਆਫ਼ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤੌਕਤੇ ਚੱਕਰਵਾਤੀ ਤੂਫ਼ਾਨ ਤੋਂ ਬਾਅਦ ਹੁਣ ਨਵਾਂ ਤੂਫ਼ਾਨ ਯਾਸ ਆਪਣਾ ਕਹਿਰ ਵਰਸਾ ਰਿਹਾ ਹੈ। ਜਾਣਕਾਰੀ ਅਨੁਸਾਰ ਉੜੀਸਾ ਦੇ ਭਦਕ ਜ਼ਿਲ੍ਹੇ ਵਿੱਚ ਸਮੁੰਦਰੀ ਕੰਢੇ ’ਤੇ ਯਾਸ ਤੂਫ਼ਾਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਹੋਈਆਂ ਰੀਪੋਰਟਾਂ ਮੁਤਾਬਕ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੇ ਚਲ ਰਹੀਆਂ ਹਵਾਵਾਂ ਨੇ ਤਬਾਹੀ ਲਿਆਂਦੀ ਹੋਈ ਹੈ। ਯਾਸ ਤੂਫ਼ਾਨ ਕਾਰਨ ਬੰਗਾਲ ਅਤੇ ਉੜੀਸਾ ਵਿੱਚ ਮੀਂਹ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਇਲਾਕਿਆਂ ਵਿਚ ਮੀਂਹ ਅਤੇ ਨਾਲ ਤੇਜ਼ ਹਵਾਵਾਂ ਚਲ ਰਹੀਆਂ ਹਨ

ਬੰਗਾਲ ਵਿੱਚ 30 ਮਈ ਤੱਕ ਲੱਗੇਗਾ ਸੰਪੂਰਨ ਲਾਕਡਾਊਨ

ਦੇਸ਼ ਵਿੱਚ ਕਰੋਨਾ ਦੇ ਕਹਿਰ ਦੇ ਚਲਦਿਆਂ ਪੱਛਮੀ ਬੰਗਾਲ ਵਿੱਚ 30 ਮਈ ਤੱਕ ਦੇ ਸੰਪੂਰਨ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਬੰਗਾਲ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰਾ ਕੁੱਝ ਬੰਦ ਰਹੇਗਾ। ਇਸ ਤੋਂ ਇਲਾਵਾ ਕਰਿਆਨਾ ਅਤੇ ਸਬਜ਼ੀ ਦੀਆਂ ਦੁਕਾਨਾਂ ਵੀ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਸਿਰਫ਼ ਤਿੰਨ ਘੰਟਿਆਂ ਲਈ ਹੀ ਖੁੱਲ੍ਹਣਗੀਆਂ ਅਤੇ ਬੈਂਕ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ।

ਮਮਤਾ ਬੈਨਰਜੀ ਨੂੰ ਮਿਸਾਲੀ ਪਰਜਾਤੰਤਰ ਦੀਆਂ ਬੁਨਿਆਦਾਂ ਰਖਣ ਦਾ ਮੌਕਾ

ਪਛਮੀ ਬੰਗਾਲ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਮਤਾ ਬੈਨਰਜੀ ਦੀ ਪਾਰਟੀ ਨੇ ਬਹੁਮਤ ਹਾਸਲ ਕਰ ਕੇ ਇਕ ਮਿਸਾਲ ਕਾਇਮ ਕਰ ਦਿਤੀ ਹੈ। ਇਹ ਚੋਣਾਂ ਮਮਤਾ ਜੀ ਨੇ ਕਿਸੇ ਰਾਜਸੀ ਚਾਲਾਕੀ ਜਾਂ ਗੰਢਤੁਪ ਨਾਲ ਪ੍ਰਾਪਤਾ ਨਹੀਂ ਕੀਤੀ ਹੈ ਬਲਕਿ ਇਹ ਵਾਲੀ ਜਿਤ ਉਸਦੇ ਆਪਣੇ ਜਾਤੀ ਗੁਣਾਂ ਕਰ ਕੇ ਹਾਸਲ ਕੀਤੀ ਹੈ। ਉਹ ਕੋਈ ਡੇਢ ਦੋ ਦਹਾਕਿਆਂ ਤੋਂ ਰਾਜਸੀ ਖੇਤਰ ਵਿਚ ਖਲੌਤੀ ਪਈ ਹੈ ਅਤੇ ਇਹ ਦਸਿਆ ਜਾ ਰਿਹਾ ਹੈ ਕਿ ਉਸਨੇ ਇਸ ਸਮੇਂ ਦੌਰਾਨ ਕੋਈ ਤਨਖ਼ਾਹ ਜਾਂ ਪੈਨਸ਼ਨ ਨਹੀਂ ਲਿਤੀ ਹੈ। ਇਹ ਦਸਿਆ ਜਾ ਰਿਹਾ ਹੈ ਕਿ ਉਹ ਲੇਖਕਾ ਹੈ ਅਤੇ ਲੇਖਕਾ ਦੀ ਕਮਾਈ ’ਚੋਂ ਹੀ ਆਪਣਾ ਗੁਜ਼ਾਰਾ ਚਲਾ ਰਹੀ ਹੈ। 

ਗ੍ਰਹਿ ਮੰਤਰਾਲੇ ਨੇ ਬੰਗਾਲ ਹਿੰਸਾ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪਛਮੀ ਬੰਗਾਲ ਵਿਚ ਚੋਣ ਦੇ ਬਾਅਦ ਵਾਪਰੀ ਕਥਿਤ ਹਿੰਸਾ ਦੇ ਕਾਰਨਾਂ ਦੀ ਪੜਤਾਲ ਕਰਨ ਅਤੇ ਰਾਜ ਵਿਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਮੰਤਰਾਲੇ ਦੇ ਇਕ ਵਧੀਕ ਸਕੱਤਰ ਦੀ ਅਗਵਾਈ ਵਿਚ ਇਹ ਟੀਮ ਪਛਮੀ ਬੰਗਾਲ ਪਹੁੰਚ ਗਈ ਹੈ।

ਬੰਗਾਲ ਹਿੰਸਾ ਬਾਰੇ ਮੋਦੀ ਵਲੋਂ ਚਿੰਤਾ ਪ੍ਰਗਟ, ਭਾਜਪਾ ਵਲੋਂ 5 ਮਈ ਨੂੰ ਦੇਸ਼ਵਿਆਪੀ ਅੰਦੋਲਨ

ਪਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜਾਰੀ ਹਿੰਸਾ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਫ਼ੋਨ ’ਤੇ ਗੱਲ ਕੀਤੀ ਅਤੇ ਰਾਜ ਵਿਚ ਫੈਲੀ ਹਿੰਸਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ। 

Election 2021 : ਲੋਕਾਂ ਦਾ ਫ਼ਤਵਾ ਮਨਜ਼ੂਰ, ਜੰਗ ਜਾਰੀ ਰਹੇਗੀ: ਰਾਹੁਲ ਗਾਂਧੀ

ਪਛਮੀ ਬੰਗਾਲ (West Bengal) ਵਿਚ ‘ਦੀਦੀ’ ਦੀ ਸਰਕਾਰ, ਕੇਰਲਾ ਵਿਚ ਮੁੜ ਖੱਬੇਪੱਖੀ

ਭਾਵੇਂ ਹਾਲੇ ਚੋਣ ਨਤੀਜਿਆਂ ਦਾ ਰਸਮੀ ਐਲਾਨ ਨਹੀਂ ਹੋਇਆ ਪਰ ਰੁਝਾਨਾਂ ਨੂੰ ਵੇਖਦਿਆਂ ਪਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਮੁਕੰਮਲ ਬਹੁਮਤ ਮਿਲ ਗਿਆ ਹੈ ਅਤੇ ਭਾਜਪਾ ਦੀ ਕਰਾਰੀ ਹਾਰ ਹੋਈ ਹੈ। ਉਧਰ, ਆਸਾਮ ਵਿਚ ਭਾਜਪਾ ਨੂੰ ਬਹੁਮਤ ਮਿਲ ਗਿਆ ਹੈ ਅਤੇ ਤਾਮਿਲਨਾਡੂ ਵਿਚ ਵਿਰੋਧੀ ਧਿਰ ਡੀਐਮਕੇ ਦੀ ਅਗਵਾਈ ਵਾਲਾ ਗਠਜੋੜ ਸਰਕਾਰ ਬਣਾਉਣ ਲਈ

ਮਮਤਾ ਬੈਨਰਜੀ (Mamata banerjee) ਨੰਦੀਗ੍ਰਾਮ ਸੀਟ ਹਾਰੀ

ਨੰਦੀਗ੍ਰਾਮ ਸੀਟ ’ਤੇ ਵੱਡਾ ਉਲਟਫੇਰ ਹੋ ਗਿਆ। ਪਹਿਲਾਂ ਖ਼ਬਰ ਆਈ ਸੀ ਕਿ ਮਮਤਾ ਬੈਨਰਜੀ ਨੇ ਸ਼ੁਭਿੰਦਰੂ ਅਧਿਕਾਰੀ ਨੂੰ 1200 ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ ਪਰ ਜਦੋਂ ਗਿਣਤੀ ਮੁੜ ਹੋਈ ਤਾਂ ਮਮਤਾ ਬੈਨਰਜੀ ਸੀਟ ਹਾਰ ਗਈ। ਸ਼ੁਭਿੰਦਰੂ ਨੇ ਮਮਤਾ ਨੂੰ 1736 ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ ਹੈ। ਪਹਿਲਾਂ ਮਮਤਾ ਨੇ ਇਤਰਾਜ਼ ਕੀਤਾ ਸੀ ਜਿਸ ਕਾਰਨ ਦੁਬਾਰਾ ਗਿਣਤੀ ਹੋਈ ਪਰ ਮੁੜ

ਪ੍ਰਸ਼ਾਂਤ ਕਿਸ਼ੋਰ ਨੇ ਚੋਣ ਰਣਨੀਤੀ ਦਾ ਕੰਮ ਛੱਡਣ ਦਾ ਕੀਤਾ ਐਲਾਨ

ਮਮਤਾ ਬੈਨਰਜੀ (Mamata Banerjee)1200 ਵੋਟਾਂ ਨਾਲ ਜਿੱਤੀ

ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) 1200 ਵੋਟਾਂ ਨਾਲ ਚੋਣ ਜਿੱਤ ਗਈ ਹੈ। ਸਵੇਰ ਤੋਂ ਚੱਲ ਰਹੇ ਫਸਵੇਂ ਮੁਕਾਬਲੇ ਵਿਚ ਆਖ਼ਰ ਉਨ੍ਹਾਂ ਭਾਜਪਾ ਦੇ ਸ਼ੁਭੇਂਦਰੂ ਨੂੰ ਹਰਾ ਦਿਤਾ। ਸ਼ੁਰੂਆਤੀ ਰੁਝਾਨਾਂ ਵਿਚ ਸੁਭੇਂਦਰੂ ਅੱਗੇ ਚੱਲ ਰਿਹਾ ਸੀ। ਸਭ ਦੀਆਂ ਨਜ਼ਰਾਂ ਨੰਦੀਗਰਾਮ ਸੀਟ ’ਤੇ ਟਿਕੀਆਂ ਹੋਈਆਂ ਸਨ। ਬੰਗਾਲ ਵਿਧਾਨ ਸਭਾ ਚੋਣਾਂ ਵਿਚ ਟੀਐਮਸੀ ਨੂੰ ਸਪੱਸ਼ਟ ਬਹੁਮਤ ਮਿਲ ਗਿਆ ਹੈ। 

Election 2021 : ਮਮਤਾ ਬੈਨਰਜੀ ਪੁੱਜੀ ਜਿੱਤ ਦੀਆਂ ਬਰੂਹਾਂ ’ਤੇ, ਭਾਜਪਾ ਕੋਲ 80 ਤੇ ਬੈਨਰਜੀ ਕੋਲ 200 ਦਾ ਅੰਕੜਾ ਮੌਜੂਦ

ਕੋਲਕਾਤਾ : ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਜਿੱਤ ਦਾ ਮਾਰਕਾ ਮਾਰਦੇ ਹੋਏ ਬਾਜ਼ੀ ਆਪਣੇ ਵਲ ਕਰਦੇ ਹੋਏ ਪ੍ਰਤੀਤ ਹੋ ਰਹੀ ਹੈ। ਫ਼ਿਲਹਾਲ ਮਮਤਾ ਦੀ ਪਾਰਟੀ ਟੀ.ਐਮ.ਸੀ. ਨੇ 200 ਦਾ ਦਰੜਦੇ ਹੋਏ ਆਪਣੇ ਕਦਮ ਜਿੱਤ ਦੀ ਹੱਦ ਤਕ 

West Bengal Election Update : ਹਿੰਸਾ ਦੌਰਾਨ 4 ਮੌਤਾਂ 4 ਜ਼ਖ਼ਮੀ

ਪੱਛਮੀ ਬੰਗਾਲ West Bengal Election Update ਵਿੱਚ ਭਾਜਪਾ ਅਤੇ ਟੀ.ਐਮ.ਸੀ. T.M.C. ਵਰਕਰਾਂ ਵਿੱਚ ਹੋਈ ਝੜਪ ਵਿੱਚ 4 ਮੌਤਾਂ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਕੂਚਬਿਹਾਰ ਵਿਚ ਭਾਜਪਾ ਅਤੇ ਟੀ.ਐਮ.ਸੀ. ਦੇ ਵਰਕਰਾਂ ਵਿੱਚ ਸਖ਼ਤ ਝੜਪ ਹੋ ਗਈ ਜਿਸ ਵਿਚ 4 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਅਤੇ 4 ਲੋਕ ਜ਼ਖ਼ਮੀ ਹੋ ਗਏ।

West Bengal Election Update ਬੰਗਾਲ ਵਿਚ ਚੌਥੇ ਗੇੜ ਲਈ ਚੋਣਾਂ ਜਾਰੀ

ਪੱਛਮੀ ਬੰਗਾਲ West Bengal ਦੇ 5 ਜ਼ਿਲ੍ਹਿਆਂ ਦੀਆਂ 44 ਸੀਟਾਂ ’ਤੇ ਚੌਥੇ ਗੇੜ ਦੇ ਲਈ ਚੋਣਾਂ ਜਾਰੀ ਹਨ। ਸਵੇਰੇ 10 ਵਜੇ ਤੱਕ 15.90 ਫ਼ੀ ਸਦੀ ਲੋਕਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁੱਕੇ ਸਨ। ਇਥੇ 373 ਉਮੀਦਵਾਰ ਮੈਦਾਨ ਵਿਚ ਹਨ ਅਤੇ 1.15 ਕਰੋੜ ਵੋਟਰ ਇਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਸ ਗੇੜ ਵਿੱਚ ਕੇਂਦਰੀ ਮੰਤਰੀ ਸਮੇਤ 3 ਸੰਸਦ ਮੈਂਬਰ ਆਪਣੀ ਕਿਸਮਤ ਦਾ ਫ਼ੈਸਲਾ ਕਰ ਰਹੇ ਹਨ।