Friday, November 22, 2024
BREAKING NEWS
ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀਪੰਜਾਬੀਓ ਚੋਣਾਂ ਦੀ ਫਿਰ ਕਰ ਲਓ ਤਿਆਰੀ ! ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟ

kiss

ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ ਦਿੱਤਾ ਧਰਨਾ

ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਦੇ ਸਬੰਧ ਵਿੱਚ ਅੱਜ ਕਿਸਾਨਾਂ ਵੱਲੋਂ ਅੰਬਾਲਾ-ਲੁਧਿਆਣਾ ਰੇਲ ਮਾਰਗ ’ਤੇ ਧਰਨਾ ਦਿੱਤਾ। 

ਕਿਸਾਨਾਂ ਨੇ ਦਿੱਲੀ ਮੋਰਚੇ ਵਾਂਗ ਚੰਡੀਗੜ੍ਹ ਧਰਨੇ ਦੀ ਵਿੱਢੀ ਤਿਆਰੀ

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਹੱਦਾਂ ਤੇ ਕਿਸਾਨਾਂ ਵੱਲੋਂ ਲੜੇ ਲੰਮੇ ਸੰਘਰਸ਼ ਮੌਕੇ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਤੋਂ 28 ਨਵੰਬਰ ਤੱਕ ਮੁਲਕ ਦੀਆਂ ਰਾਜਧਾਨੀਆਂ ਵਿੱਚ ਲਗਾਤਾਰ ਧਰਨੇ ਦੇਣ ਦੇ ਕੀਤੇ ਐਲਾਨ ਤਹਿਤ ਕਿਸਾਨਾਂ ਨੇ ਦਿੱਲੀ ਦੀ ਤਰਜ਼ ਤੇ ਚੰਡੀਗੜ੍ਹ ਜਾਣ ਲਈ ਤਿਆਰੀ ਖਿੱਚ ਦਿੱਤੀ ਹੈ।

ਕਿਸਾਨੀ ਸੰਘਰਸ਼ ਇੱਕ ਸਾਲ ਤੱਕ ਦ੍ਰਿੜਤਾ, ਏਕਤਾ, ਨਿਰੰਤਰ ਅਤੇ ਸ਼ਾਂਤਮਈ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਪਹਿਲੀ ਇਤਿਹਾਸਕ ਜਿੱਤ: ਕਿਸਾਨ ਮੋਰਚਾ

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਕਿਸਾਨੀ ਧਰਨਿਆਂ ਦੇ 358ਵੇਂ ਦਿਨ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤਿੰਨ ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੇ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਸਵੇਰ ਦੇ ਐਲਾਨ ਦੇ ਰੂਪ ਵਿੱਚ ਅੱਜ ਦਾ ਐਲਾਨ ਸਵਾਗਤਯੋਗ ਹੈ ਅਤੇ ਇਹ ਕਿਸਾਨਾਂ ਲਈ ਪਹਿਲੀ ਇਤਿਹਾਸਕ ਜਿੱਤ ਹੈ। 

ਕਿਸਾਨੀ ਧਰਨਿਆਂ ਨੇ ਦੂਸਰੇ ਸਾਲ 'ਚ ਬੁਲੰਦ ਹੌਸਲਿਆਂ ਨਾਲ ਪੈਰ ਧਰਿਆ: ਕਿਸਾਨ ਮੋਰਚਾ

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਕਿਸਾਨੀ ਧਰਨਿਆਂ ਦੇ 366ਵੇਂ ਦਿਨ ਬਿਆਨ ਜਾਰੀ ਕਰਦਿਆਂ ਕਿਹਾ ਕਿ ਧਰਨਾਕਾਰੀਆਂ ਲਈ ਹੁਣ ਦਿਨਾਂ ਦੀ ਗਿਣਤੀ ਕੋਈ ਮਾਅਨੇ ਨਹੀਂ ਰੱਖਦੀ; ਬਸ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਟੀਚਾ ਹੀ ਮਾਅਨੇ ਰੱਖਦਾ ਹੈ। 

ਜੋੜਿਆਂ ਦੇ ਚੁੰਮਣਾਂ ਤੋਂ ਪ੍ਰੇਸ਼ਾਨ ਹੋਈ ਮੁੰਬਈ ਦੀ ਸੁਸਾਇਟੀ, ਬੋਰਡ ਲਾਇਆ ‘ਨੋ ਕਿਸਿੰਗ ਜ਼ੋਨ’

ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਨਾਲ ਧ੍ਰੋਹ ਕਮਾਉਣਾ ਬੰਦ ਕਰੋ, ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਚੋਣ ਵਾਅਦਾ ਕਰਨ ਉਤੇ ਆੜੇ ਹੱਥੀ ਲਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਨਾਲ ਧ੍ਰੋਹ ਕਮਾਉਂਦਿਆਂ ਕੀਤੀ ਸ਼ਰਮਨਾਕ ਕੋਸ਼ਿਸ਼ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕੁੱਝ ਬੋਲਣ ਤੋਂ ਪਹਿਲਾਂ ਤੱਥ ਦੇਖ ਲਿਆ ਕਰੇ ਕਿਉਂਕਿ ਉਨ੍ਹਾਂ ਜੋ ਚੋਣ ਵਾਅਦਾ ਕੀਤਾ ਹੈ, ਉਹ ਐਲਾਨ ਤਾਂ ਮੌਜੂਦਾ ਸੂਬਾ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਲਈ ਕੀਤੇ ਐਲਾਨ ਨੂੰ ਮੁੱਖ ਮੰਤਰੀ ਨੇ ਸੁਖਬੀਰ ਵੱਲੋਂ ਕਿਸਾਨਾਂ ਨੂੰ ਭਰਮਾਉਣ ਦੀ ਆਖਰੀ ਕੋਸ਼ਿਸ਼ ਕਰਾਰ ਦਿੱਤਾ ਕਿਉਂਕਿ ਖੇਤੀ ਕਾਨੂੰਨਾਂ ਕਰਕੇ ਕਿਸਾਨ ਅਕਾਲੀ ਦਲ ਤੋਂ ਪਹਿਲਾਂ ਹੀ ਦੂਰ ਹੋ ਚੁੱਕੇ ਹਨ।

ਲੋਕਾਂ ਵਿਰੁੱਧ ਕਾਨੂੰਨ ਘੜਨ ਵਾਲੀ ਸਰਕਾਰ ਜ਼ਿਆਦਾ ਸਮਾਂ ਸੱਤਾ ਵਿੱਚ ਟਿਕੀ ਨਹੀਂ ਰਹਿ ਸਕਦੀ : ਰੁਲਦੂ ਸਿੰਘ ਮਾਨਸਾ

ਪੰਜਾਬ ਕਿਸਾਨ ਯੂਨੀਅਨ ਤੇ ਪ੍ਰਗਤੀਸੀਲ ਮੰਚ ਜਿਲ੍ਹੇ ਦੀ ਮੀਟਿੰਗ ਦੋਸਾਂਝ ਰੋਡ ਵਿਖੇ ਬਲਕਰਨ ਸਿੰਘ ਮੋਗਾ ਦੇ ਨਿਵਾਸ ਸਥਾਨ ਵਿਖੇ ਹੋਈ। ਇਸ ਮੋਕੇ ਸੰਯੁਕਤ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਆਪਣੇ ਪੰਜਾਬ ਦੋਰੇ ਦੋਰਾਨ ਮੋਗੇ ਪਹੁੰਚਣ ਦੋਰਾਨ ਮੀਟਿੰਗ ਵਿੱਚ ਉਚੇਚੇ ਤੋਰ ’ਤੇ ਸ਼ਾਮਲ ਹੋਏ। ਇਸ ਮੋਕੇ ਪੱਤਰਕਾਰਾਂ ਨਾਲ ਮੁਲਾਕਾਤ ਦੋਰਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸਾਡਾ ਇਹ ਸੰਘਰਸ ਜਾਰੀ ਰਹੇਗਾ। ਇਹ ਸੰਘਰਸ ਹੁਣ ਲੋਕ ਸੰਘਰਸ ਬਣ ਚੁੱਕਿਆਂ ਹੈ। 

26 ਜਨਵਰੀ ਨੂੰ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਝਲਾਉਣ ਵਾਲੇ ਨੌਜਵਾਨ ਯੁਗਰਾਜ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ 1ਲੱਖ ਦੀ ਮਾਲੀ ਮਦਦ ਅਤੇ ਕੀਤਾ ਸਨਮਾਨਿਤ

 ਕਿਸਾਨੀ ਅੰਦੋਲਨ ਦੌਰਾਨ  26 ਜਨਵਰੀ ਨੂੰ  ਲਾਲ ਕਿਲ੍ਹੇ ਤੇ ਕੇਸਰੀ ਝੰਡਾ ਝੁਲਾਉਣ ਵਾਲੇ ਯੁਗਰਾਜ ਸਿੰਘ ਪੁੱਤਰ ਬਲਦੇਵ ਸਿੰਘ  ਵਾਸੀ ਵਾਂ ਤਾਰਾ ਸਿੰਘ ਜ਼ਿਲਾ ਤਰਨਤਾਰਨ ਦੇ ਨੌਜਵਾਨ ਦੇ ਪਰਿਵਾਰ ਨੂੰ ਅੱਜ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ  ਮੈਂਬਰ ਵੱਲੋਂ ਇੱਕ ਲੱਖ ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ  ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਵਲਚੜਤ ਸਿੰਘ ਦੇ ਯਤਨਾਂ ਸਦਕਾ ਪਰਿਵਾਰ ਨੂੰ ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਵਾਂ ਵਿਖੇ ਚੈਕ ਭੇਟ ਕੀਤਾ ਗਿਆ ।

ਸਿਹਤ ਮੰਤਰੀ ਨੂੰ ਮਹਿਲਾ ਮਿੱਤਰ ਨੂੰ Kiss ਕਰਨਾ ਪਿਆ ਮਹਿੰਗਾ, ਦੇਣਾ ਪਿਆ ਅਸਤੀਫਾ

ਬ੍ਰਿਟੇਨ : ਬ੍ਰਿਟੇਨ ਵਿਚ ਇਕ ਹਾਸੋਹੀਣਾ ਮਾਮਲਾ ਸਹਮਣੇ ਆਇਆ ਹੈ, ਮਾਮਲਾ ਇਸ ਤਰ੍ਹਾਂ ਹੈ ਕਿ ਇਕ ਸ਼ਖ਼ਸ ਨੇ ਇਕ ਮਹਿਲਾ ਨੂੰ ਕਿਸ ਕਰ ਲਿਆ ਅਤੇ ਇਸ ਮਗਰੋਂ ਰੱਫ਼ੜ ਏਨਾ ਵੱਧ ਗਿਆ ਕਿ ਕਿਸ ਕਰਨ ਵਾਲੇ ਨੂੰ ਅਸਤੀਫ਼ਾ ਦੇਣਾ ਪਿਆ । ਦਰਅਸਲ 

ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਕਿਸਾਨੀ ਸੰਘਰਸ਼ ਤੇਜ਼ ਕਰਨ ਦੀ ਅਪੀਲ

ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਆਨਲਾਈਨ ਵੈਵੀਨਾਰ  ਕੀਤਾ ਗਿਆ ਜਿਸ ਵਿਚ ਮੰਚ ਦੇ ਕੌਮਾਂਤਰੀ ਪ੍ਰਧਾਨ  ਰੁਪਿੰਦਰ ਜੋਧਾਂ ਜਪਾਨ ਅਤੇ ਪ੍ਰਭਜੋਤ ਸਿੰਘ ਕੌਮੀ ਕਾਨੂੰਨੀ ਸਲਾਹਕਾਰ ਦੀ ਪੇਸ਼ਕਸ ਹੇਠ ਹੋਇਆ ਮੰਚ ਦੇ ਸਾਰੇ ਅਹੁਦੇਦਾਰਾਂ ਬਲਿਹਾਰ ਸੰਧੂ ਕੌਮਾਂਤਰੀ ਜਨਰਲ ਸਕੱਤਰ ਨਵਦੀਪ ਜੋਧਾਂ ਕਨੇਡਾ ਕੌਮਾਂਤਰੀ ਬੁਲਾਰੇ  ਦਵਿੰਦਰ ਪੱਪੂ ਬੈਲਜੀਅਮ ਸਰਪ੍ਰਸਤ ਰਣਵੀਰ ਕੌਰ ਬੱਲ ਚੇਅਰਪਰਸਨ ਯੂ ਐਸ ਏ ਬਿੰਦਰ ਜਾਨ ਦੇ ਸਾਹਿਤ ਇਟਲੀ ਮੀਤ ਪ੍ਰਧਾਨ  ਰੋਮੀ ਘੜਾਮੇ ਵਾਲਾ ਕੌਮਾਂਤਰੀ ਕੋਆਰਡੀਨੇਟਰ ਨੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਕਿਸਾਨ ਵਿਰੋਧੀ ਨੀਤੀਆਂ ਕਾਲੇ ਕਾਨੂੰਨ ਬਿਨਾਂ ਪਾਸ ਕਰਾਏ ਪਾਸ ਕਰਾਏ ਗਏ ਕਰੋਨਾ ਦੀ ਆੜ ਹੇਠ ਕਿਸਾਨ ਮਜ਼ਦੂਰਾਂ ਦੇ ਅੱਖਾਂ ਵਿਚ ਘੱਟਾ ਪਾਇਆ ਗਿਆ  

ਲਾਲ ਕਿਲੇ ’ਤੇ ਧਰਨਾ ਇਕ ਗਿਣੀਮਿਥੀ ਸਾਜਿਸ਼ ਤਹਿਤ ਦਿਤਾ ਗਿਆ : ਦਿਲੀ ਪੁਲਿਸ ਦੀ ਚਾਰਜਸ਼ੀਟ ਦਾ ਦਾਅਵਾ

ਪੰਜਾਬ ਸਮੇਤ ਦੇਸ਼ ਵੱਖ ਵੱਖ ਸੂਬਿਆਂ ਦੇ ਕਿਸਾਨ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਦੇ ਰਹੇ ਹਨ। ਇਸ ਦੇ ਤਹਿਤ ਕਿਸਾਨਾਂ ਵੱਲੋਂ 26 ਜਨਵਰੀ ਵਾਲੇ ਦਿਨ ਅਲੱਗ ਤੋਂ ਪਰੇਡ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਤਹਿਤ ਕੁੱਝ ਲੋਕਾਂ ਵੱਲੋਂ ਦਿੱਲੀ ਦੇ ਲਾਲ ਵੱਲ ਨੂੰ ਰੁੱਖ ਕਰ ਲਿਆ ਸੀ ਅਤੇ ਉਥੇ ਪ੍ਰਦਰਸ਼ਨ ਹਿੰਸਾ ਵਿੱਚ ਤਬਦੀਲ ਹੋ ਗਿਆ ਸੀ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਵੱਖ ਵੱਖ ਵਿਅਕਤੀਆਂ ਦੀ ਪਛਾਣ ਕਰ ਕੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੇਸ ਅਦਾਲਤ ਵਿਚ ਚਲ ਰਿਹਾ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ ਤੀਸ ਹਜ਼ਾਰੀ ਕੋਰਟ ਵਿਚ ਇਕ ਚਾਰਜਸ਼ੀਟ ਪੇਸ਼ ਕੀਤੀ ਹੈ।

ਦਿੱਲੀ 'ਚ 45 ਸਾਲ ਬਾਅਦ ਪਿਆ ਇੰਨਾ ਮੀਂਹ

ਨਵੀਂ ਦਿੱਲੀ: ਦਿੱਲੀ ਵਿੱਚ ਬੁੱਧਵਾਰ ਸਵੇਰ ਤੋਂ ਰਾਤ ਤੱਕ 60 ਮਿਲੀਮੀਟਰ ਬਾਰਸ਼ ਹੋਈ, ਜੋ ਕਿ ਮਈ ਦੇ ਮਹੀਨੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਸ਼ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 24 ਮਈ 1976 ਨੂੰ ਇਕ ਦਿਨ 'ਚ ਇੰਨੀ ਬਾਰਸ਼ ਹੋਈ ਸੀ। ਬੁੱਧਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਤੜਕੇ 5 ਵਜੇ ਰਿਲਾਇੰਸ ਮਾਲ ਸਾਹਮਣੇ ਕੀਤੀ ਭਾਰੀ ਨਾਅਰੇਬਾਜੀ

ਅੱਜ ਪਟਿਆਲਾ ਦੇ ਨੇੜੇ ਬਣੇ ਰਿਲਾਇੰਸ ਮਾਰਕਿਟ (ਮਾਲ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਿਸਾਨਾਂ ਅਤੇ ਇਸਤਰੀ ਕਿਸਾਨ ਵਿੰਗ ਦੀਆਂ ਕਿਸਾਨ ਆਗੂਆਂ ਵੱਲੋਂ ਜਮ ਕੇ ਨਾਅਰੇਬਾਜੀ ਕੀਤੀ ਗਈ। ਗੱਲ ਕੁੱਝ ਇਸ ਤਰ੍ਹਾਂ ਦੀ ਹੋਈ ਕਿ ਅਚਾਨਕ ਇੱਕ ਖਬਰ ਕਿਸਾਨਾਂ ਤੱਕ ਪਹੁੰਚੀ ਕਿ ਅੱਜ ਸਵੇਰੇ 7 ਵਜੇ ਰਿਲਾਇੰਸ ਮਾਲ ਖੁੱਲ ਰਿਹਾ ਹੈ। ਜਦੋਂ ਇਹ ਖਬਰ ਫੋਨਾਂ ਰਾਹੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਠੇੜੀ ਤੱਕ ਪਹੁੰਚੀ ਤਾਂ ਉਨਾਂ ਇਸ ਬਾਰੇ ਅੱਗੇ ਫੋਨ ਕਰ ਦਿੱਤੇ ਤਾਂ ਉਸੇ ਵੇਲੇ 7 ਵਜੇ ਤੋਂ ਵੀ ਪਹਿਲਾਂ ਉੱਥੇ ਕਿਸਾਨ ਬੀਬੀਆਂ ਜਿਨਾਂ ਦੀ ਅਗਵਾਈ ਪ੍ਰਧਾਨ ਰਜਿੰਦਰ ਕੌਰ,

ਖੇਤਾਂ ਦੀ ਮਿੱਟੀ ਟੈਸਟ ਕਰਵਾਉਣ ਦਾ ਢੁਕਵਾਂ ਸਮਾਂ: ਖੇਤੀਬਾੜੀ ਮਾਹਿਰ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ  ਵੱਖ ਵੱਖ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਾਏ ਜਾ ਰਹੇ ਹਨ। ਇਸ ਤਹਿਤ ਬਰਨਾਲਾ ਜ਼ਿਲੇ ਦੇ ਪਿੰਡ ਦਾਨਗੜ ਅਤੇ ਚੁਹਾਨਕੇ ਵਿਖੇ ਕੈਂਪ ਲਾਏ ਗਏ।

ਚਾਰ ਦਿਨਾਂ ਤੋਂ ਖੇਤੀਬਾੜੀ ਬਿਜਲੀ ਸਪਲਾਈ ਨਾ ਮਿਲਣ ਤੇ ਕਿਸਾਨਾਂ ਜੜ੍ਹਿਆਂ ਧਰਨਾ

ਤਪਾ ਮੰਡੀ Tapa Mandi : ਪਾਵਰਕਾਮ ਵਿਭਾਗ ਤਪਾ (Powercom Department Tapa) ਵੱਲੋਂ ਖੇਤਾਂ ਵਾਲੇ ਫੀਡਰਾਂ ਦੀ ਮਾੜੀ ਸਪਲਾਈ ਕਾਰਨ ਕਿਸਾਨਾਂ ਵੱਲੋਂ ਪਾਵਰਕਾਮ ਗਰਿੱਡ ਵਿਖੇ ਧਰਨਾ ਲਾ ਕੇ ਸਬੰਧਤ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।