ਬੇਸ਼ਕੀਮਤੀ ਬੱਚੇ ,ਅਪੰਗ ਨਹੀਂ ਸਹੀ ਸਲਾਮਤ। ਰਹਿਣ ਨੂੰ ਛੱਤ ਆਪਣੀ ਜਾਂ ਕਿਰਾਏ ਦੀ ਹੈ। ਖਾਣ ਨੂੰ ਤਿੰਨੇ ਵੇਲੇ ਰੋਟੀ ਮਿਲਦੀ ਹੈ। ਕਈ ਤਾਂ ਸਿਰਫ ਇਕ ਰੋਟੀ ਨੂੰ ਵੀ ਤਰਸਦੇ ਨੇ ਦਾਲ ਸਬਜ਼ੀ ਅਚਾਰ ਤਾਂ ਦੂਰ ਦੀ ਗੱਲ ਐ। ਗੰਦਾ ਪਾਣੀ ਪੀਣ ਲਈ ਮਜਬੂਰ ਨੇ।ਪਾਟੇ ਕੱਪੜੇ ਉਲ਼ਝੇ ਵਾਲ ਹਾਲੋਂ ਬੇਹਾਲ। ਸ਼ੁਕਰਾਨੇ ਕਰਨ ਦੀ ਬਜਾਏ ਪਤਾ ਨਹੀਂ ਕਿਉਂ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਝੁਰਦੇ ਨੇ। ਜੋ ਹੈ ਉਸ ਵਿੱਚ ਖੁਸ਼ੀ ਨਹੀਂ ਮਹਿਸੂਸ ਕਰਨੀ ,ਕਿਸੇ ਮਾੜੇ ਰਿਸ਼ਤੇਦਾਰ ਦੀ ਤੁਸੀਂ ਕਦੇ ਨਿਸ਼ਕਾਮ ਸਹਾਇਤਾ ਨਹੀਂ ਕਰਨੀ।