ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਸੀ। ਉਸ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹ ਕਿਸਾਨ ਬਹੁਤ ਗਰੀਬ ਸੀ। ਪਰ ਉਹ ਬਹੁਤ ਇਮਾਨਦਾਰ ਸੀ। ਇੱਕ ਦਿਨ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਉਸ ਨੂੰ ਇੱਕ ਚਮਕਦਾ ਪੱਥਰ ਦਿਖਾਈ ਦਿੱਤਾ। ਉਸ ਨੇ ਆਪਣੀ ਝੋਲੀ ਵਿੱਚ ਪਾ ਲਿਆ। ਫਿਰ ਉਹ ਹੌਲੀ - ਹੌਲੀ ਬਹੁਤ ਅਮੀਰ ਹੋ ਗਿਆ। ਉਸਨੇ ਗਰੀਬਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਸਾਰੇ ਗਰੀਬਾਂ ਦੀ ਮਦਦ ਕੀਤੀ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਭਲਾ ਕਰਨਾ ਚਾਹੀਦਾ ਹੈ।
ਹਰਕੀਰਤ ਸਿੰਘ , ਜਮਾਤ ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ , ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ