ਵੱਧਦੀ ਗਰਮੀ
ਘੱਟਦੇ ਰੁੱਖ
ਪੰਛੀ - ਪਰਿੰਦੇ , ਜਾਨਵਰ ਤੇ ਮਨੁੱਖ
ਸਭ ਹੋ ਰਹੇ ਪ੍ਰੇਸ਼ਾਨ
ਸਾਰਿਆਂ ਲਈ ਦੁੱਖ ਹੀ ਦੁੱਖ।
ਮਨੁੱਖ ਦੀ ਵੱਧਦੀ ਭੁੱਖ
ਘੱਟਦੇ ਜਾ ਰਹੇ ਰੁੱਖ ,
ਫਿਰ ਕਿੱਥੋਂ ਮਿਲੇਗਾ ਸੁੱਖ ?
ਘਰਾਂ - ਖੇਤਾਂ ਨੇੜੇ ਨਹੀਂ ਰਹੇ ਰੁੱਖ ।
ਪੰਛੀ - ਪਰਿੰਦੇ ਲਾਚਾਰ ਹੋਏ
ਬਹੁਤੇ ਕਈ ਬਿਮਾਰ ਹੋਏ ,
ਹਰ ਮੌਸਮ ਵਿੱਚ
ਭਾਰੀ ਬਦਲਾਅ ਹੈ ਆਇਆ
ਫਿਰ ਵੀ ਬੰਦਾ
ਕੁਝ ਸਮਝ ਨਾ ਪਾਇਆ ,
ਆਪਣੀ ਗਲਤੀ
ਜੇ ਸੁਧਾਰ ਲਏਗਾ ,
ਭਵਿੱਖ ਵਿੱਚ ਨਾ
ਖੱਜਲ਼ ਖੁਆਰ ਹੋਏਗਾ...
ਮਾਸਟਰ ਸੰਜੀਵ ਧਰਮਾਣੀ
( ਸਟੇਟ ਐਵਾਰਡੀ ਅਤੇ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ )
ਸ਼੍ਰੀ ਅਨੰਦਪੁਰ ਸਾਹਿਬ
9478561356