ਸੁਨਾਮ : ਪਟਿਆਲਾ ਮੁੱਖ ਸੜਕ ਤੇ ਸਥਿਤ ਤਾਜ਼ ਸਿਟੀ ਕਾਲੋਨੀ ਦੇ ਬਸ਼ਿੰਦਿਆਂ ਦੀ ਇੱਕ ਮੀਟਿੰਗ ਜਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਕਾਲੋਨੀ ਦੇ ਨਵ ਨਿਯੁਕਤ ਪ੍ਰਧਾਨ ਸੁਖਦੇਵ ਸਿੰਘ ਚੱਠਾ ਦੁਆਰਾ ਕਾਲੋਨੀ ਦੀ ਬਿਹਤਰੀ ਲਈ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਸਰਾਹਨਾ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਕਾਲੋਨੀ ਦੇ ਨਵੇਂ ਬਣੇ ਪ੍ਰਧਾਨ ਸੁਖਦੇਵ ਸਿੰਘ ਚੱਠਾ ਤਨ ਮਨ ਨਾਲ ਕਾਲੋਨੀ ਦੇ ਕੰਮਾਂ ਪ੍ਰਤੀ ਸਮਰਪਿਤ ਹਨ। ਇੱਕ ਹਫਤੇ ਵਿੱਚ ਹੀ ਕਾਲੋਨੀ ਦੀ ਕਾਇਆ ਕਲਪ ਕਰ ਦਿੱਤੀ। ਇਸ ਮੌਕੇ ਅੰਮ੍ਰਿਤਪਾਲ ਪੈਟਰੋਲ ਪੰਪ, ਕਮਲ ਜੈਨ ਅਤੇ ਸੰਜੀਵ ਗੋਇਲ ਨੇ ਕਿਹਾ ਕਿ ਡਾਕਟਰ ਚੱਠਾ ਨੇ ਦੋਵਾਂ ਪਾਰਕਾਂ ਦੀ ਸਾਫ ਸਫਾਈ, ਨਵੇਂ ਬੂਟੇ, ਸਟਰੀਟ ਲਾਈਟਾਂ, ਕਾਲੋਨੀ ਦੀ ਸਫਾਈ ਲਈ ਬਹੁਤ ਹੀ ਮਿਹਨਤ ਕੀਤੀ ਹੈ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਕਾਲੋਨੀ ਵਿਚਲੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਲਈ ਮੰਗ ਪੱਤਰ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਹੈ ਜਿਸ ਵਿੱਚ ਕਾਲੋਨੀ ਦੀਆਂ ਸੜਕਾਂ, ਪੀਣ ਵਾਲਾ ਸਾਫ ਪਾਣੀ ਅਤੇ ਸਬਮਰਸੀਬਲ ਪੰਪ ਆਦਿ ਲਾਉਣ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਸੁਖਦੇਵ ਸਿੰਘ ਚੱਠਾ ਨੇ ਕਿਹਾ ਕਿ ਉਹ ਕਾਲੋਨੀ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਵਿਪਨ ਗੋਇਲ, ਏ ਐਸ ਆਈ ਹਰਦੀਪ ਸਿੰਘ ਮੈਦੇਵਾਸ, ਸੁਰਿੰਦਰ ਸਿੰਗਲਾ, ਮੋਨੂੰ ਅਰੋੜਾ, ਮੋਹਿਤ ਖੋਸਲਾ, ਹਰਜਿੰਦਰ ਸਿੰਘ ਵਿਰਕ, ਸੁਖਵਿੰਦਰ ਸਿੰਘ ਜਸਵੰਤ ਕੰਬਾਈਨ, ਦਲਬੀਰ ਸਿੰਘ ਨਿੱਕੂ ਸਮੇਤ ਹੋਰ ਮੈਂਬਰ ਸਨ।