ਬਰਨਾਲਾ : ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ 'ਯੁੱਧ ਨਸਿ਼ਆਂ ਵਿਰੁੱਧ' ਤਹਿਤ ਡਰੱਗਜ਼ ਕੰਟਰੋਲ ਵਿੰਗ ਵੱਲੋਂ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ 'ਚ ਚੈਕਿੰਗ ਮੁਹਿੰਮ ਜਾਰੀ ਹੈ ਤਾਂ ਜੋ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਈ ਜਾ ਸਕੇੇੇੇ।
ਇਸ ਸਬੰਧੀ ਡਰੱਗਜ਼ ਕੰਟਰੋਲ ਅਫ਼ਸਰ ਬਰਨਾਲਾ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਜੋ਼ਨਲ ਲਾਇਸੈਂਸਇੰਗ ਅਥਾਰਟੀ (ਡਰੱਗਜ਼) ਸੰਗਰੂਰ ਜੋ਼ਨ ਸ੍ਰੀਮਤੀ ਨਵਜੋਤ ਕੌਰ ਦੇ ਸਹਿਯੋਗ ਨਾਲ ਮਹਿਲ ਕਲਾਂ ਦੇ ਤਿੰਨ ਮੈਡੀਕਲ ਸਟੋਰ ਸ਼ਾਮ ਮੈਡੀਕੋਜ਼ ਨੇੜੇ ਬੱਸ ਸਟੈਂਡ, ਗੁਪਤਾ ਮੈਡੀਕਲ ਸਟੋਰ ਅਤੇ ਸ੍ਰੀ ਸ਼ਾਮ ਮੈਡੀਕੋਜ਼ ਨੇੜੇ ਸਿਵਲ ਹਸਪਤਾਲ ਮਹਿਲ ਕਲਾਂ ਦੀ ਚੈਕਿੰਗ ਕੀਤੀ ਗਈ।
ਇਸ ਉਪਰੰਤ ਪਿੰਡ ਛਾਪਾ, ਜ਼ਿਲ੍ਹਾ ਬਰਨਾਲਾ ਦੇ ਤਿੰਨ ਮੈਡੀਕਲ ਸਟੋਰ ਮੈਸ. ਅੰਮ੍ਰਿਤ ਮੈਡੀਕਲ ਹਾਲ, ਦਰਸ਼ਨ ਮੈਡੀਕਲ ਹਾਲ ਅਤੇ ਹੈਪੀ ਮੈਡੀਕਲ ਪਿੰਡ ਛਾਪਾ ਦੀ ਚੈਕਿੰਗ ਕੀਤੀ ਗਈ।
ਉਹਨਾਂ ਦੱਸਿਆ ਕਿ ਚੈਕਿੰਗ ਦੋਰਾਨ ਪਿੰਡ ਛਾਪਾ ਦੇ ਮੈਡੀਕਲ ਸਟੋਰਾਂ 'ਤੇ ਡਰੱਗਜ਼ ਅਤੇ ਕਾਸਮੈਟਿਕ ਐਕਟ,1940 ਦੀਆਂ ਧਰਾਵਾਂ ਦੀ ਉਲੰਘਣਾ ਪਾਈ ਗਈ ਅਤੇ ਇਹਨਾਂ ਫਰਮਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਨੋਟਿਸ ਜਾਰੀ ਕੀਤੇ ਜਾਣਗੇ।