ਜੋ ਰੋਣ ਵੀ ਨਹੀਂ ਦਿੰਦੇ ਤੇ
ਗਮ ਧੋਣ ਵੀ ਨਹੀਂ ਦਿੰਦੇ
ਬੱਸ ! ਦੁੱਖ ਹੋਣ ਹੀ ਨਹੀਂ ਦਿੰਦੇ ...
2.ਮੇਰੇ ਦਿਲ ਦਾ ਕੀ ਐ ?
ਦਿਲ ਤਾਂ ਟੁੱਟਦਾ ਰਹਿੰਦਾ ,
ਪਰ ਇਹ ਪੱਥਰ ਵੀ ਤਾਂ ਨਹੀਂ ,
ਜੋ ਹਰ ਕੋਈ ਇਸ ਨੂੰ ਹੇਠਾਂ ਸੁੱਟਦਾ ਰਹਿੰਦਾ...
3.ਹੱਸਣ ਦੀ ਆਦਤ ਪਾਈ ਤਾਂ ਸੀ
ਕੁਝ ਲਿਖਣ ਦੀ ਚੇਟਕ ਲਾਈ ਤਾਂ ਸੀ ,
ਆਪਣਿਆਂ ਹੱਥੋਂ ਹੋਈ ਹਾਰ ਵੀ
ਅਸੀਂ ਜਿੱਤ ਵਾਂਗ ਮਨਾਈ ਤਾਂ ਸੀ...
4.ਜ਼ਿੰਦਗੀ ਬਾਰੇ ਮੈਂ ਸੋਚਦਾ ਹੀ ਰਹਿ ਗਿਆ
ਲੰਘਿਆ ਸਮਾਂ ਬੜਾ ਕੁਝ ਕਹਿ ਗਿਆ ,
' ਆਪਣੇ ' ਬਣੇ ਨਾ ਕਦੇ ਵੀ ਮੇਰੇ ,
ਸਾਰੇ ਦੁੱਖ ਤੇ ਗਮ ਮੈਂ ਇਕੱਲਾ ਹੀ ਸਹਿ ਗਿਆ...
5.ਸਾਰੇ ਖੁਸ਼ ਸੀ
ਮਹਿਫਿਲ 'ਚੋ ਮੇਰੇ ਜਾਣ 'ਤੇ ,
ਪਰ ਬੜਾ ਦੁੱਖ ਹੋਇਆ
ਮਹਿਫਿਲ 'ਚ ਤੇਰੇ ਆਣ 'ਤੇ...
6.ਸਾਰੇ ਮੁਹੱਬਤਾਂ ਪਾ ਨਹੀਂ ਸਕਦੇ
ਯਾਰੀਆਂ ਵੀ ਸਾਰੇ ਨਿਭਾਅ ਨਹੀਂ ਸਕਦੇ ,
ਸਮਾਂ ਆਉਣ 'ਤੇ ਬਦਲ ਜਾਂਦੇ ਬਹੁਤੇ ,
ਰੁੱਸੇ ਨੂੰ ਸਾਰੇ ਮਨਾ ਨਹੀਂ ਸਕਦੇ...
7.ਉਹ ਸਾਡੀ ਹੀ ਜ਼ੁਬਾਨ ਕਹਿਣ ਲੱਗ ਪਏ
ਅਸੀਂ ਕਿਹੜਾ ਉਨ੍ਹਾਂ ਨੂੰ ਮੰਦੇ ਬੋਲ ਕਹੇ...!
8.ਕਈ ਭੁੱਲ ਜਾਂਦੇ ਤੇ ਕਈ ਭੁਲਾ ਜਾਂਦੇ
ਕਈ ਕਦੇ - ਕਦੇ ਰਾਹ ਵਿੱਚ ਆ ਜਾਂਦੇ ,
ਕਈਆਂ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ,
ਪਰ ਕਈ ਦੂਰੋਂ ਹੀ ਸਿਰ ਝੁਕਾਅ ਜਾਂਦੇ...
9.ਸਨਸੈਟ ਪੁਆਇੰਟ 'ਤੇ ਪਹੁੰਚ ਕੇ
ਕਈਆਂ ਨੇ ਸਨਸੈਟ ਦੇਖਿਆ ਹੋਣਾ ,
ਪਰ ਇਹ ਸੂਰਜ ਨੂੰ ਹੀ ਪੁੱਛ ਕੇ ਦੇਖੋ
ਕਿ ਛੁਪਣ ਵੇਲੇ ਉਸਨੂੰ ਕਿੰਨਾ ਦੁੱਖ ਹੋਇਆ ਹੋਣਾ ,
ਉਸਨੂੰ ਕਿੰਨਾ ਦੁੱਖ ਹੋਇਆ ਹੋਣਾ...
10.ਸ਼ਾਮ ਤੱਕ ਲੋਅ ਨੇ ਘੱਟ ਜਾਣਾ
ਸਵੇਰ ਹੋਣ ਤੱਕ ਹਨੇਰਾ ਹਟ ਜਾਣਾ ,
ਤੇਰਾ ਕੋਈ ਜੇ ਆਪਣਾ ਨਹੀਂ
ਤਾਂ ਅਸੀਂ ਵੀ ਸੱਜਣਾ ਪਿੱਛੇ ਹਟ ਜਾਣਾ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ - ਪੰਜਾਬ)
ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।