( ਸ਼੍ਰੀ ਅਨੰਦਪੁਰ ਸਾਹਿਬ )
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸੈਂਟਰ ਢੇਰ, ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ (ਪੰਜਾਬ) ਵਿਖੇ ਸਵੇਰ ਦੀ ਸਭਾ ਦੇ ਦੌਰਾਨ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਪਤੰਗਾਂ ਦੇ ਬਾਰੇ ਵਿਸ਼ੇਸ਼ ਤੌਰ 'ਤੇ ਅੱਜ ਜਾਗਰੂਕ ਕੀਤਾ, ਜੋ ਕਿ ਅੱਜ ਸਮੇਂ ਦੀ ਬਹੁਤ ਵੱਡੀ ਜਰੂਰਤ ਵੀ ਹੈ। ਇਸ ਬਾਬਤ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਏ ਉਹਨਾਂ ਨੇ ਬੱਚਿਆਂ ਨੂੰ ਘਰਾਂ ਦੇ ਕੋਠਿਆਂ/ ਛੱਤਾਂ ਦੇ ਉੱਤੇ, ਬਿਜਲੀ ਦੇ ਖੰਭਿਆਂ/ਤਾਰਾਂ ਦੇ ਨਜ਼ਦੀਕ, ਸੜਕਾਂ ਆਦਿ 'ਤੇ ਪਤੰਗ ਨਾ ਉਡਾਉਣ ਦੇ ਲਈ ਸਮਝਾਇਆ। ਮਾਸਟਰ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਸਮੇਂ ਵਰਤੀ ਜਾ ਰਹੀ ਘਾਤਕ ਚਾਈਨਾ ਡੋਰ ਬਾਰੇ ਵੀ ਦੱਸਦਿਆਂ ਕਿਹਾ ਕਿ ਸਾਨੂੰ ਪਤੰਗ ਉਡਾਉਣ ਸਮੇਂ ਇਸ ਘਾਤਕ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ , ਜੋ ਕਿ ਪੰਛੀ-ਪਰਿੰਦਿਆਂ, ਆਮਜਨ, ਰਾਹਗੀਰਾਂ ਅਤੇ ਸਾਡੇ ਸਭ ਦੇ ਲਈ ਕਾਫੀ ਜਿਆਦਾ ਖਤਰਨਾਕ ਹੈ। ਉਹਨਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਘਰਾਂ ਦੀਆਂ ਛੱਤਾਂ/ਕੋਠਿਆਂ ਆਦਿ ਦੇ ਉੱਤੇ ਕਦੇ ਵੀ ਪਤੰਗ ਨਹੀਂ ਉਡਾਉਣੇ ਚਾਹੀਦੇ ; ਕਿਉਂਕਿ ਅਜਿਹਾ ਕਰਨਾ ਸਾਡੇ ਲਈ ਬਹੁਤ ਘਾਤਕ ਤੇ ਜਾਨਲੇਵਾ ਹੁੰਦਾ ਹੈ। ਇਸੇ ਤਰ੍ਹਾਂ ਬਿਜਲੀ ਦੀਆਂ ਤਾਰਾਂ , ਟਾਵਰਾਂ , ਖੰਭਿਆਂ ਆਦਿ ਤੋਂ ਦੂਰ ਰਹਿ ਕੇ ਪਤੰਗ ਉਡਾਉਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।