ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਪੂਰੇ ਪੰਜਾਬ ਵਿੱਚ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਪਿੰਡ ਝਲੂਰ (ਜ਼ਿਲ੍ਹਾ ਬਰਨਾਲਾ)ਵਿਖੇ ਦਰਬਾਰੀ ਪੱਤੀ ਦੇ ਪਾਰਕ ਵਿੱਚ ਇਹ ਤਿਉਹਾਰ ਬੜੀ ਧੂਮ -ਧਾਮ ਨਾਲ ਮਨਾਇਆ ਗਿਆ ।ਪਿੰਡਾਂ ਵਿੱਚ ਪੁਰਾਣੇ ਰੀਤੀ ਰਿਵਾਜਾਂ ਨੂੰ ਤਾਜ਼ਾ ਕਰਦਿਆਂ ਪਿੰਡ ਝਲੂਰ ਦੀਆਂ ਕੁੜੀਆਂ ਅਤੇ ਵਿਆਹੀਆਂ ਹੋਈਆਂ ਮੁਟਿਆਰਾਂ ਤੇ ਸਿਆਣੀਆਂ ਬਜ਼ੁਰਗ ਔਰਤਾਂ ਵੱਲੋ ਇਸ ਪ੍ਰੋਗਰਾਮ ਵਿੱਚ ਚਰਖੇ ,ਚੱਕੀਆਂ ,ਮੰਜੇ ,ਪੀੜੀਆਂ ,ਪੱਖੀਆਂ ,ਚੁੱਲ੍ਹੇ,ਘੜੇ ਆਦਿ ਪੁਰਾਤਨ ਸੱਭਿਆਚਾਰਿਕ ਚੀਜ਼ਾਂ ਇਕੱਠੀਆਂ ਕਰਕੇ ਪ੍ਰਦਰਸ਼ਨ ਕੀਤਾ ਗਿਆ