ਕੋਰੋਨਾ ਦੀ ਤੀਜੀ ਲਹਿਰ ਦੇ ਖਦਸ਼ਿਆਂ ਕਾਰਨ ਕੇਂਦਰ ਸਰਕਾਰ ਨੇ ਤਿਆਰੀਆਂ ਤੇਜ਼ ਕਰ ਦਿਤੀਆਂ ਹਨ। ਦੇਸ਼ ਵਿਚ ਮੈਡੀਕਲ ਆਕਸਜੀਨ ਦੀ ਉਪਲਭਧਤਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਚ ਪੱਧਰੀ ਬੈਠਕ ਕੀਤੀ ਅਤੇ 1500 ਆਕਸੀਜਨ ਪਲਾਂਟ ਲਾਏ ਜਾਣ ਦਾ ਹੁਕਮ ਦਿਤਾ। ਇਨ੍ਹਾਂ ਪਲਾਂਟਾਂ ਨੂੰ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਸਥਾਪਤ ਕੀਤਾ ਜਾਵੇਗਾ। ਮੋਦੀ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਕਰਨ ਕਿ ਇਹ ਛੇਤੀ ਤੋਂ ਛੇਤੀ ਕੰਮ ਕਰਨ ਲੱਗ ਪੈਣ।