ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇੱਕ ਵਿਸ਼ੇਸ਼ ਇਕੱਤਰਤਾ ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਇਸ ਮੀਟਿੰਗ ਵਿੱਚ ਪਹਿਲੇ ਸਰੀਰ ਪ੍ਰਦਾਨੀ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਦੀ 23 ਵੀਂ ਬਰਸੀ ਤੇ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਮਾਗਮ 23 ਫਰਵਰੀ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਣ ਜਾ ਰਿਹਾ ਹੈ,ਉਸ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਯਾਦਗਾਰੀ ਸਮਾਗਮ ਵਿੱਚ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਉੱਘੇ ਇਤਿਹਾਸਕਾਰ ਸੁਭਾਸ਼ ਪਰਿਹਾਰ ਨੂੰ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ ਅਜੋਕੇ ਫਾਸ਼ੀਵਾਦੀ ਦੌਰ ਵਿੱਚ ਦਰਪੇਸ਼ ਚੁਣੋਤੀਆਂ ਤੇ ਸਾਡੇ ਕਾਰਜ ਵਿਸ਼ੇ ਤੇ ਕੀਤੀ ਜਾਣ ਵਾਲੀ ਵਿਚਾਰ ਚਰਚਾ ਦੇ ਮੁਖ ਵਕਤਾ ਪੰਜਾਬ ਲੋਕ ਸਭਿਆਚਾਰ ਮੰਚ ਪੰਜਾਬ ਦੇ ਪ੍ਰਧਾਨ ਸਾਥੀ ਅਮੋਲਕ ਸਿੰਘ ਜੀ ਹੋਣਗੇ। ਮੀਟਿੰਗ ਵਿੱਚ ਸੂਬਾ ਕਮੇਟੀ ਤੇ ਜ਼ੋਨ ਮੀਟਿੰਗ ਦੀ ਰਿਪੋਰਟਿੰਗ ਕੀਤੀ ਗਈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ ਕਿਸ਼ਨਗੜ੍ਹ, ਕ੍ਰਿਸ਼ਨ ਸਿੰਘ, ਜਸਦੇਵ ਸਿੰਘ, ਮਾਸਟਰ ਕਰਤਾਰ ਸਿੰਘ, ਪ੍ਰਗਟ ਸਿੰਘ ਬਾਲੀਆਂ, ਗੁਰਦੀਪ ਸਿੰਘ,ਸੀਤਾ ਰਾਮ ਬਾਲਦ ਕਲਾਂ, ਪ੍ਰਹਿਲਾਦ ਸਿੰਘ ਤੇ ਹੇਮਰਾਜ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸੰਗਰੂਰ