Friday, November 22, 2024

Patialanews

ਜੈ ਇੰਦਰ ਕੌਰ ਨੇ ਪਟਿਆਲਾ ਸ਼ਹਿਰੀ ਲਈ ਭਾਜਪਾ ਦੀ ਮੈਂਬਰਸ਼ਿਪ ਡਰਾਈਵ ਦੀ ਕੀਤੀ ਸ਼ੁਰੂਆਤ

 ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਫੂਲ ਥੀਏਟਰ ਤੋਂ ਪਟਿਆਲਾ ਸ਼ਹਿਰੀ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ।

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਦੇ ਪਿੰਡਾਂ 'ਚ ਪੁੱਜ ਕੇ ਸੁਣੀਆਂ ਜਾ ਰਹੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ, ਮੌਕੇ 'ਤੇ ਅਧਿਕਾਰੀਆਂ ਨੂੰ ਦਿੱਤੇ ਜਾ ਰਹੇ ਨੇ ਨਿਰਦੇਸ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਸ਼ੁਰੂ ਕੀਤੇ 'ਤੁਹਾਡਾ ਐਮ.ਐਲ.ਏ. ਤੁਹਾਡੇ ਵਿੱਚਕਾਰ' ਪ੍ਰੋਗਰਾਮ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ 'ਚ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਵਿੱਚ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਸ਼ਮੂਲੀਅਤ ਕਰਕੇ ਪਿੰਡਾਂ ਦੇ ਸਾਂਝੇ ਮਸਲੇ ਆਪਣੇ ਐਮ.ਐਲ.ਏ ਸਾਹਮਣੇ ਰੱਖੇ ਜਾ ਰਹੇ ਹਨ।

ਆਮ ਆਦਮੀ ਪਾਰਟੀ ਨੇ ਪਟਿਆਲਾ ਦੇ ਦੋ ਆਗੂਆਂ ਨੂੰ ਬਣਾਇਆ ਪੰਜਾਬ ਦਾ ਸਪੋਕਸਪਰਸਨ

ਆਮ ਆਦਮੀ ਪਾਰਟੀ ਵੱਲੋਂ ਵਿਸ਼ਵਾਸ਼ ਜਤਾਉਂਦਿਆ ਪੀ ਆਰ ਟੀ ਸੀ ਦੇ ਚੇਅਰਮੈਨ 'ਤੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਅਤੇ ਅਜੀਤਪਾਲ ਸਿੰਘ ਕੋਹਲੀ ਐਮ ਐਲ ਏ ਪਟਿਆਲਾ ਸ਼ਹਿਰੀ ਨੂੰ ਪੰਜਾਬ ਦਾ ਸਪੋਕਸਪਰਸਨ ਲਗਾਇਆ ਗਿਆ ਹੈ।

ਆਪਣੀਆਂ ਸੇਵਾਵਾਂ ਦਾ ਦਾਇਰਾ ਵਧਾਉਣ ਸਮਾਜਿਕ ਸੰਸਥਾਵਾਂ : ਨਿਧੀ ਤਲਵਾਰ

ਸਮਾਜ ਸੇਵੀ ਸੰਸਥਾਵਾਂ ਨੂੰ ਆਪਣੀਆਂ ਸੇਵਾਵਾਂ ਦਾ ਦਾਇਰਾ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚੇ ਇਸ ਦਾ ਲਾਭ ਉਠਾ ਸਕਣ। 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮੌਕੇ ਪਟਿਆਲਾ ’ਚ ਲਹਿਰਾਇਆ ਤਿਰੰਗਾ

ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਪੰਜਾਬ ਦੀ ਵਿੱਤੀ ਸਥਿਤੀ ਮਜ਼ਬੂਤ ਹੋਈ ਹੈ ਜਿਸ ਕਰ ਕੇ ਰਾਜ ਦੇ ਖ਼ਜ਼ਾਨੇ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕੀਤੀ ਜਾ ਰਹੀ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਪਰਸ਼ੂਰਾਮ ਚੇਅਰ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਭਾਸ਼ਣ

ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿਖੇ ਸਥਾਪਿਤ ਭਗਵਾਨ ਪਰਸ਼ੂਰਾਮ ਚੇਅਰ ਵੱਲੋਂ 'ਭਾਰਤੀ ਅਧਿਆਤਮਿਕਤਾ ਅਤੇ ਦਰਸ਼ਨ ਦਾ ਫੋਕਸ: ਭਗਵਾਨ ਪਰਸ਼ੂਰਾਮ' ਵਿਸ਼ੇ ਉੱਤੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।

ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਪਿੰਡ ਲੰਗ ਵਿਖੇ ਲਗਾਏ ਮੈਡੀਕਲ ਚੈੱਕਅਪ ਕੈਂਪ ਵਿੱਚ ਕੀਤੀ ਸਮੂਲੀਅਤ 

ਨੇੜਲੇ ਪਿੰਡ ਲੰਗ ਵਿਖੇ ਐਨ.ਆਰ.ਆਈ ਸਭਾ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਟਾਰ ਮੈਡੀਸਿਟੀ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਟਰੌਮਾ ਸੈਂਟਰ ਪਟਿਆਲਾ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਲਈ ਮੌਕੇ 'ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।

ਮਾਪਿਆਂ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ : ਚੇਅਰਮੈਨ ਰਣਜੋਧ ਹਡਾਣਾ

ਮਾਪਿਆਂ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਇਹ ਗੱਲ ਕਈ ਵਾਰ ਮਾਪਿਆਂ ਦੇ ਜਾਣ ਤੋਂ ਬਾਅਦ ਹੀ ਪਤਾ ਚਲਦੀ ਹੈ। ਇਸ ਗੱਲ ਦਾ ਪ੍ਰਗਟਾਵਾ ਚੇਅਰਮੈਨ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ ਨੇ ਸਮਾਜ ਸੇਵੀ ਹਰਪਿੰਦਰ ਸਿੰਘ ਚੀਮਾ ਦੀ ਮਾਤਾ ਲਈ ਗੁਰਦਵਾਰਾ ਮੋਤੀ ਬਾਗ਼ ਵਿਖੇ ਰੱਖੇ ਗਈ ਅੰਤਿਮ ਅਰਦਾਸ ਮੌਕੇ ਆਖੀ।

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਮਨੁੱਖੀ ਸਰੋਤ ਵਿਕਾਸ (ਐਚ.ਆਰ.ਡੀ.) ਵਿੰਗ ਨੇ ਅੱਜ ਪਟਿਆਲਾ ਵਿਖੇ ਤਕਨੀਕੀ ਸਿਖਲਾਈ ਸੰਸਥਾਨ (ਟੀ.ਟੀ.ਆਈ.) ਦੇ ਏ.ਈ. ਹੋਸਟਲ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ। 

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿੱ‌ਖਿਆਰਥੀਆਂ ਦੀ ਕਰਵਾਈ ਮਿਲਣੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਸਾਬਕਾ ਸਿੱਖਿਆਰਥੀਆਂ ਅਤੇ ਉੱਦਮੀਆਂ ਵਿਚਕਾਰ ਵਿਚਾਰ ਚਰਚਾ ਲਈ ਇਕ ਰੋਜ਼ਾ ਸੰਮੇਲਨ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪ੍ਰੋਫੈਸਰ ਕਮ ਇੰਚਾਰਜ ਡਾ. ਗੁਰਪ੍ਰਦੇਸ਼ ਕੌਰ, ਨੇ ਸਿੱਖਿਆਰਥੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਅਤੇ ਵਿਗਿਆਨੀਆਂ ਨੂੰ ਫੀਡ ਬੈਕ ਪ੍ਰਦਾਨ ਕਰਨ ਲਈ ਕੇਵੀਕੇ ਵਿੱਚ ਵਾਪਸ ਲਿਆਉਣ ਦਾ ਸੰਕਲਪ ਸਾਂਝਾ ਕੀਤਾ ਅਤੇ ਉਦਮਤਾ ਦੇ ਸਫਲ ਸਫ਼ਰ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਉਹਨਾਂ ਨੂੰ ਮਾਰਗ ਦਰਸ਼ਨ ਕੀਤਾ।

ਬਲਬੇੜਾ ਦੇ ਜਨ ਸੁਵਿਧਾ ਕੈਂਪ ਦਾ ਲੋਕਾਂ ਨੇ ਲਿਆ ਲਾਭ, ਮੌਕੇ 'ਤੇ ਪ੍ਰਾਪਤ ਕੀਤੀਆਂ ਸਰਕਾਰੀ ਸੇਵਾਵਾਂ

 ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ।

ਸੋਸ਼ਲ ਮੀਡੀਆ 'ਤੇ ਭੜਕਾਊ ਬਿਆਨਬਾਜੀ ਤੇ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ

ਚੋਣ ਪ੍ਰਕ੍ਰਿਆ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਕਰਵਾਇਆ ਜਾਣੂ

ਅਣ ਅਧਿਕਾਰਤ ਸਥਾਨਾਂ 'ਤੇ ਮੁਰਦਾ ਪਸ਼ੂ ਸੁੱਟਣ 'ਤੇ ਪਾਬੰਦੀ ਦੇ ਹੁਕਮ

ਕਈ ਵਿਅਕਤੀਆਂ ਵੱਲੋਂ ਆਪਣੇ ਪਾਲਤੂ ਜਾਨਵਰਾਂ/ਪਸ਼ੂ ਦੀ ਮੌਤ ਹੋਣ ਉਪਰੰਤ ਮੁਰਦਾ ਪਸ਼ੂ/ਜਾਨਵਰ ਨੂੰ ਸਰਕਾਰ ਵੱਲੋਂ ਨਿਰਧਾਰਤ ਸਥਾਨ (ਹੱਡਾ ਰੋੜੀ) 'ਤੇ ਸੁੱਟਣ ਦੀ ਥਾਂ 'ਤੇ ਅਣ ਅਧਿਕਾਰਤ (ਜਨਤਕ/ਰਿਹਾਇਸ਼ੀ) ਸਥਾਨਾਂ ਦੇ ਨਜਦੀਕ ਸੁੱਟ ਦਿੱਤਾ ਜਾਂਦਾ ਹੈ

ਪੰਜਾਬੀ ਯੂਨਵਿਰਸਿਟੀ ਵਿੱਚ ਲਗਵਾਈ ਕੈਰੀਅਰ ਅਗਵਾਈ ਪ੍ਰਦਰਸ਼ਨੀ

ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਇੰਡੀਅਨ ਏਅਰ ਫ਼ੋਰਸ ਵੱਲੋਂ ਯੂਨੀਵਰਸਿਟੀ ਦੇ ਪਲੇਸਮੈਂਟ ਦੇ ਸਹਿਯੋਗ ਨਾਲ਼ ਕੈਰੀਅਰ ਅਗਵਾਈ ਪ੍ਰਦਰਸ਼ਨੀ ਲਗਾਈ ਗਈ

ਪੰਜਾਬੀ ਯੂਨੀਵਰਸਿਟੀ ਵਿਖੇ 2024 ਦੀਆਂ ਪਾਰਲੀਮੈਂਟ ਚੋਣਾਂ ਬਾਰੇ ਕਰਵਾਇਆ ਵਿਸ਼ੇਸ਼ ਭਾਸ਼ਣ

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੁੱਜੇ ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਦਿੱਤਾ ਭਾਸ਼ਣ

ਪੰਜਾਬੀ ਯੂਨੀਵਰਸਿਟੀ ਦੇ ਡਾਂਸ ਵਿਭਾਗ ਨੇ ਮਨਾਇਆ ’ਵਿਸ਼ਵ ਨਾਚ ਦਿਵਸ’

ਕਲਾ ਮਨੁੱਖ ਨੂੰ ਚੰਗਾ ਬਣਾਉਣ ’ਚ ਭੂਮਿਕਾ ਨਿਭਾਉਂਦੀ ਹੈ : ਵਾਈਸ ਚਾਂਸਲਰ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀ 'ਚ 8 ਲੱਖ 99 ਹਜ਼ਾਰ 568 ਮੀਟਰਿਕ ਟਨ ਕਣਕ ਦੀ ਆਮਦ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਆਈ ਕਣਕ ਵਿੱਚੋਂ 8 ਲੱਖ 95 ਹਜ਼ਾਰ 977 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ

ਏ.ਆਰ.ਓ ਨਵਰੀਤ ਕੌਰ ਸੇਖੋਂ ਨੇ ਸੈਕਟਰ ਅਫ਼ਸਰਾਂ ਤੇ ਮਾਸਟਰ ਟਰੇਨਰਾਂ ਨਾਲ ਕੀਤੀ ਮੀਟਿੰਗ

ਪਟਿਆਲਾ ਦਿਹਾਤੀ 110 ਵਿੱਚ ਲਗਭਗ 1500 ਮੁਲਾਜ਼ਮ ਚੋਣਾਂ ਦੀ ਪ੍ਰਕਿਰਿਆ ਵਿੱਚ ਹਨ, ਜਿਸ ਵਿੱਚ ਪ੍ਰੀਜਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰ ਵੀ ਸ਼ਾਮਲ ਹਨ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਈ ਸਾਈਕਲ ਰੈਲੀ

ਸਵੀਪ ਟੀਮ ਵੱਲੋਂ ਜ਼ਿਲ੍ਹੇ ’ਚ ਵੋਟਰ ਜਾਗਰੂਕਤਾ ਮੁਹਿੰਮ ਜਾਰੀ

04 ਮਈ ਲੋਕ ਸਭਾ ਚੋਣਾ ’ਚ ਭਾਗ ਲੈਣ ਹਿੱਤ ਵੋਟਰ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ

ਸਵੀਪ ਪਟਿਆਲਾ ਵੱਲੋਂ ਪਟਿਆਲਾ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ

ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਨੂੰ ਚੋਣ ਜਾਬਤੇ ਤੋਂ ਕਰਵਾਇਆ ਜਾਣੂ

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਾਹਮਣੇ ਆਉਣ 'ਤੇ ਹੋਵੇਗੀ ਕਾਰਵਾਈ  : ਸ਼ੌਕਤ ਅਹਿਮਦ ਪਰੇ

ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ ਵਧਾਈ

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਦੇ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਲਈ ਤਰੀਕ 6 ਮਈ 2024 ਸ਼ਾਮ 5 ਵਜੇ ਤੱਕ ਵਧਾਈ ਗਈ ਹੈ

ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ 'ਤੇ ਫਾਰਮ 12, 12ਏ ਅਤੇ 12ਡੀ ਉਪਲਬੱਧ

ਵੈਬਸਾਈਟ https://patiala.nic.in/loksabhaelections2024/ 'ਤੇ ਅਪਲੋਡ ਹਨ। ਉਨ੍ਹਾਂ ਦੱਸਿਆ ਕਿ ਫਾਰਮ 12 ਪੋਸਟਲ ਬੈਲਟ ਪੇਪਰ ਜਾਰੀ ਕਰਨ ਲਈ ਵੋਟਰ ਵੱਲੋਂ ਭਰਿਆ ਜਾਂਦਾ ਹੈ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਵੀ.ਸੀ. ਨੇ ਪੁਰਾਣੇ ਵੀ.ਸੀ. ਦੇ ਹੁਕਮਾਂ ਨੂੰ ਕੀਤਾ ਰੱਦ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਏ ਨਵੇਂ ਵਾਈਸ ਚਾਂਸਲਰ ਕਮ ਉਚੇਰੀ ਸਿੱਖਿਆ ਸਕੱਤਰ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਦਿਆਂ ਹੀ ਪੁਰਾਣੇ ਵਾਈਸ ਚਾਂਸਲਰ

ਮੰਡੀਆਂ 'ਚ ਲਿਫਟਿੰਗ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਹੁਣ ਤੱਕ ਅੰਦਾਜ਼ਨ ਕੁੱਲ ਆਮਦ ਦੀ 95 ਫ਼ੀਸਦੀ ਕਣਕ ਮੰਡੀਆਂ ਵਿੱਚ ਪੁੱਜ ਚੁੱਕੀ ਹੈ।

ਪਟਿਆਲਾ ’ਚ ਰਾਜਨੀਤਿਕ ਰੈਲੀਆਂ ਲਈ ਹਦਾਇਤਾਂ ਜਾਰੀ

ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਸੇ ਵੀ ਨਿੱਜੀ ਜਾਇਦਾਦ ਦੇ ਮਾਲਕ ਜਾਂ ਪ੍ਰਬੰਧਕ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ/ਉਮੀਦਵਾਰ/ਆਮ ਜਨਤਾ ਨੂੰ ਰਿਟਰਨਿੰਗ ਅਫ਼ਸਰ-13 ਪਟਿਆਲਾ ਜਾਂ ਸਹਾਇਕ ਰਿਟਰਨਿੰਗ ਅਫ਼ਸਰ ਪਟਿਆਲਾ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਰਾਜਨੀਤਿਕ ਮੀਟਿੰਗ ਜਾਂ ਰੈਲੀ ਦਾ ਆਯੋਜਨ ਆਪਣੀ ਨਿੱਜੀ ਜਾਇਦਾਦ ਵਿੱਚ ਕਰਨ ਦੀ ਇਜਾਜ਼ਤ ਨਹੀਂ ਦੇਣ ਸਬੰਧੀ ਹੁਕਮ ਦਿੱਤੇ ਹਨ।

ਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰ

ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ,ਪਟਿਆਲਾ ਦਾ ਬੀ.ਐਡ. (22-24) ਸਮੈਸਟਰ ਤੀਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿਚ ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਚੰਗੇ ਅੰਕ ਪ੍ਰਾਪਤ ਕੀਤੇ।

ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ

ਚੀਨ ਦੇ ਸ਼ੰਘਾਈ ਵਿਖੇ ਹੋ ਰਹੇ ਤੀਰਅੰਦਾਜ਼ੀ ਵਲਡ ਕੱਪ ਸਟੇਜ-1 ਵਿੱਚ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਟਲੀ ਨੂੰ ਹਰਾ ਕੇ ਫ਼ਾਈਨਲ ਮੁਕਾਬਲਾ ਜਿੱਤ ਲਿਆ ਹੈ

ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਕਾਨਫਰੰਸ ਸ਼ੁਰੂ

ਪਿਛਲੀਆਂ ਕਿਸਾਨ ਲਹਿਰਾਂ ਤੋਂ ਸਬਕ ਲੈ ਕੇ ਸਮਕਾਲੀ ਕਿਸਾਨ ਲਹਿਰਾਂ ਵਿੱਚ ਸ਼ਾਮਲ ਹੋਣਾ ਚਾਹੀਦਾ : ਪ੍ਰੋ ਮ੍ਰਿਦੁਲਾ ਮੁਖਰਜੀ

ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਨਿੱਘੀ ਵਿਦਾਇਗੀ

ਯੂਨੀਵਰਸਿਟੀ ਵਰਗੇ ਅਦਾਰਿਆਂ ਨੂੰ ਆਪਣੀ ਅਕਾਦਮਿਕ ਅਜ਼ਾਦੀ ਹਮੇਸ਼ਾ ਬਰਕਰਾਰ ਰੱਖਣੀ ਚਾਹੀਦੀ ਹੈ

ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਦੇਖਣ ਲੋਕ : ਐਨ.ਕੇ. ਸ਼ਰਮਾ

ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਪਟਿਆਲਾ ਲੋਕ ਸਭਾ ਹਲਕਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਜ਼ਰੂਰ ਦੇਖਣ।

ਪੰਜਾਬੀ ਯੂਨੀਵਰਸਿਟੀ ਵਿਖੇ ਕਮੇਡੀ ਨਾਟਕ ‘ਕਰ ਲਓ ਘਿਓ ਨੂੰ ਭਾਂਡਾ’ ਨਾਟਕ ਦੀਆਂ ਦੋ ਪੇਸ਼ਕਾਰੀਆਂ ਕਰਵਾਈਆਂ

ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਕਲਾ ਭਵਨ ਆਡੀਟੋਰੀਅਮ ਵਿਖੇ ਕਮੇਡੀ ਨਾਟਕ ‘ਕਰ ਲਓ ਘਿਓ ਨੂੰ ਭਾਂਡਾ’ ਲਗਾਤਾਰ ਦੋ ਦਿਨ ਪੇਸ਼ ਕੀਤਾ

ਪੰਜਾਬੀ ਯੂਨੀਵਰਸਿਟੀ ਤੋਂ ਮਿਲੀਆਂ ਚੰਗੀਆਂ ਕਦਰਾਂ ਕੀਮਤਾਂ ਨੇ ਸੱਚ ਵੱਲ ਖੜ੍ਹਨਾ ਸਿਖਾਇਆ : ਜਸਟਿਸ ਗੁਰਬੀਰ ਸਿੰਘ

ਪੰਜਾਬੀ ਯੂਨੀਵਰਸਿਟੀ ਅਲੂਮਨੀ ਵਿੱਚ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੀ ਹਰ ਮਦਦ ਕਰਨ ਦਾ ਅਹਿਦ

ਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ

ਜ਼ਿਲ੍ਹਾ ਸਵੀਪ ਟੀਮ ਵੱਲੋਂ ਸਰਕਾਰੀ ਮਹਿੰਦਰਾ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। 

ਮੰਡੀਆਂ 'ਚ ਕਣਕ ਨੂੰ ਬੇਮੌਸਮੀ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਤੇ ਹੋਰ ਇੰਤਜ਼ਾਮ ਪੁਖ਼ਤਾ ਕਰਨ ਦੇ ਆਦੇਸ਼

ਮੰਡੀਆਂ ਦਾ ਰੈਗੂਲਰ ਨਿਰੀਖਣ ਕਰਨਾ ਯਕੀਨੀ ਬਣਾਉਣ : DC

ਸਕੂਲੀ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਵੱਡੇ ਤਿਉਹਾਰ ਚੋਣਾਂ ਨਾਲ ਜੋੜਿਆ ਜਾਵੇ : ਸ਼ੌਕਤ ਅਹਿਮਦ ਪਰੇ

ਲੋਕਤੰਤਰ ਦੀ ਮਜ਼ਬੂਤੀ ਲਈ ਨਿਜੀ ਸਕੂਲਾਂ ਦੇ ਮੁਖੀਆਂ ਨੂੰ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਦੀ ਹਦਾਇਤ

ਪੰਜਾਬੀ ਯੂਨੀਵਰਸਿਟੀ ’ਚ ‘ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਕੌਮਾਂਤਰੀ ਰਾਜਨੀਤੀ ਦੇ ਭਵਿੱਖ’ ਵਿਸ਼ੇ ’ਤੇ ਲੈਕਚਰ

ਆਰਟੀਫਿਸ਼ਲ ਇੰਟੈਲੀਜੈਂਸ ਨੇ ਸਿੱਖਿਆ, ਸਿਹਤ, ਵਪਾਰ ਅਤੇ ਫੌਜੀ ਮਾਮਲਿਆਂ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ

ਬਜ਼ੁਰਗਾਂ ਤੇ ਦਿਵਿਆਂਗਜਨ ਦੀਆਂ ਵੋਟਾਂ ਲਾਜ਼ਮੀ ਪਵਾਉਣ ਲਈ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂ

ਜ਼ਿਲ੍ਹੇ 'ਚ 85 ਸਾਲ ਤੋਂ ਵਧੇਰੇ ਉਮਰ ਦੇ 13 ਹਜ਼ਾਰ 79 ਵੋਟਰ ਅਤੇ 15 ਹਜ਼ਾਰ 120 ਦਿਵਿਆਂਗਜਨ ਵੋਟਰ

ਪੰਜਾਬੀ ਯੂਨੀਵਰਸਿਟੀ ਵਿਖੇ ਐੱਨ. ਐੱਸ. ਐੱਸ. ਵਿਭਾਗ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ

ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ ਗਿਆ

12345678910...