ਵੈਸੇ ਤਾਂ ਕਲਾ ਦਾ ਖੇਤਰ ਇੱਕ ਅਜਿਹਾ ਕਿੱਤਾ ਹੈ ਜਿਸ ਵਿਚ ਹਰ ਛੋਟੇ ਤੋਂ ਲੈ ਕੇ ਵੱਡੇ ਕਲਾਕਾਰਾਂ ਦੇ ਨਾਲ ਨਾਲ ਜੁੜੇ ਦੂਜੇ ਵਿਅਕਤੀਆਂ ਦਾ ਵਾਹ ਵਾਸਤਾ ਵੀ ਬਰਾਬਰ ਦਾ ਹੁੰਦਾ ਹੈ। ਉਹਨਾਂ ਵਿਚ ਚਾਹੇ ਉਹ ਸਪੋਟਮੈਨ,ਆਰਟ ਡਾਇਰੈਕਟਰ, ਮੇਕਅੱਪ ਆਰਟਿਸਟ ,ਲਾਇਟ ਮੈਨ, ਕੱਪੜਾ ਡਿਜ਼ਾਈਨਰ ਆਦਿ ਹੋਣ ਗੱਲ ਇਹ ਹੈ ਕਿ ਜਦ ਵੀ ਰੰਗੀਨ ਪਰਦੇ ਲਈ ਫ਼ਿਲਮਾਂ/ਨਾਟਕਾਂ/ਗੀਤਾ ਵਗੈਰਾ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਇਹਨਾਂ ਵਿਅਕਤੀਆਂ ਦੀ ਲੋੜ ਪੈਦੀ ਹੈ।