ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਹੱਦਾਂ ’ਤੇ ਪ੍ਰਦਰਸ਼ਨਾਂ ਕਰ ਰਹੇ ਕਿਸਾਨਾਂ ਨੇ ਅਪਣੇ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਅੱਜ ਕਾਲਾ ਦਿਵਸ ਮਨਾਇਆ ਅਤੇ ਇਸ ਦੌਰਾਨ ਉਨ੍ਹਾਂ ਕਾਲੇ ਝੰਡੇ ਲਹਿਰਾਏ, ਸਰਕਾਰ ਵਿਰੋਧੀ ਨਾਹਰੇ ਲਾਏ, ਪੁਤਲੇ ਸਾੜੇ ਅਤੇ ਪ੍ਰਦਰਸ਼ਨ ਕੀਤਾ। ਗਾਜ਼ੀਪੁਰ ਵਿਚ ਪ੍ਰਦਰਸ਼ਨ ਸਥਾਨ ’ਤੇ ਥੋੜੀ ਅਰਾਜਕਤਾ ਦੀ ਵੀ ਖ਼ਬਰ ਹੈ, ਜਿਥੇ ਕਿਸਾਨਾਂ ਨੇ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਵਿਚਾਲੇ ਕੇਂਦਰ ਸਰਕਾਰ ਦਾ ਪੁਤਲਾ ਜਲਾਇਆ।