Thursday, November 21, 2024
BREAKING NEWS
ਅਕਾਲੀ ਦਲ ਨੂੰ ਝਟਕਾ, ਅਨਿਲ ਜੋਸ਼ੀ ਨੇ ਦਿੱਤਾ ਅਸਤੀਫ਼ਾ ਮੁਹਾਲੀ ਦੇ ਸੈਕਟਰ 86 ਵਿੱਚ ਦਰਦਨਾਕ ਹਾਦਸਾ ਨੌਜਵਾਨ ਦੀ ਮੌਤਸੁਖਬੀਰ ਬਾਦਲ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨੇ ਦਿੱਤਾ ਅਸਤੀਫਾ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਧਮਕੀਚੰਡੀਗੜ੍ਹ 'ਚ ਬਣੇਗੀ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤਆਂਗਣਵਾੜੀ ਵਰਕਰਾਂ-ਹੈਲਪਰਾਂ ਨਾਲ ਸਥਾਈ ਸਿਵਲ ਕਰਮਚਾਰੀਆਂ ਦੇ ਬਰਾਬਰ ਸਲੂਕ ਕਰੋ : ਗੁਜਰਾਤ ਹਾਈ ਕੋਰਟਪੰਜਾਬ ‘ਚ 4 ਸਾਲ ਦੇ ਬੱਚਿਆਂ ਲਈ ਹੈਲਮੇਟ ਪਾਉਣਾ ਹੋਇਆ ਲਾਜ਼ਮੀਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕਰੇਤਾ ਦਾ ਲਾਇਸੈਂਸ ਰੱਦਈਡੀ ਨੇ ਜੀਬੀਪੀ ਗਰੁੱਪ ਦੀ ਕਰੋੜਾਂ ਰੁਪਏ ਦੀ ਪ੍ਰੋਪਰਟੀ ਕੀਤੀ ਜਬਤਪੰਜਾਬ ਪੁਲਿਸ ਨੇ ਪੁਰਤਗਾਲ ਅਧਾਰਤ ਮੰਨੂ ਘਨਸ਼ਾਮਪੁਰੀਆ ਗੈਂਗ ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਗਲੌਕ ਸਮੇਤ ਚਾਰ ਪਿਸਤੌਲ ਬਰਾਮਦ

Article

ਖੇਡ ਸਟੇਡੀਅਮ ਸਰਹਿੰਦ ਵਿਖੇ 78ਵੇਂ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈੱਸ ਰੀਹਰਸਲ ਹੋਈ

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਚੜਾਉਣਗੇ ਕੌਮੀ ਝੰਡਾ

ਸ਼ਹੀਦ ਊਧਮ ਸਿੰਘ ਬਾਰੇ ਵਿਵਾਦਿਤ ਲੇਖ ਵਿਚ ਕੀਤੀ ਦਰੁਸਤੀ 

ਸ਼ਹੀਦ ਦੇ ਵਾਰਸਾਂ ਨੇ ਗਲਤੀਆਂ  ਸੁਧਾਰਨ ਲਈ ਸਿੱਖਿਆ ਬੋਰਡ ਦਾ ਕੀਤਾ ਧੰਨਵਾਦ 

ਅਕਸਰ ਹੀ ਉਹ ਪਰਿਵਾਰ ਸਵਰਗ ਬਣ ਜਾਂਦਾ ਹੈ ਜਿੱਥੇ ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ‘ਤੇ ਟਿਕਿਆ ਹੋਵੇ...

ਪੰਜਾਬੀ ਫ਼ਿਲਮ ਇੰਡਸਟਰੀ ਚ ਅਦਾਕਾਰ ‌ਤੋਰ ਤੇ ਪ੍ਰਵੇਸ਼ ਕਰਨ ਜਾ ਰਿਹਾ ਅਦਾਕਾਰ: ਨਾਨਕ ਸਿੰਘ

ਉਂਝ ਤਾ ਫ਼ਿਲਮ ਇੰਡਸਟਰੀ ਬਾਲੀਵੁੱਡ ਦੀ ਹੋਵੇ ਚਾਹੇ ਪਾਲੀਵੁੱਡ ਆਏ ਦਿਨ ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਹਨ। ਅੱਜ ਦੇ ਸਮੇਂ ਖ਼ਾਸਕਰ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਵੇਂ ਚਿਹਰਿਆਂ ਦੀ ਜ਼ਰੂਰਤ ਹੈ। ਕਿਉਂਕਿ ਦਰਸ਼ਕ ਵਾਰ ਵਾਰ ਉਹੀ ਪੁਰਾਣੇਂ ਕਲਾਕਾਰਾਂ ਨੂੰ ਘੜੀ ਮੂੜੀ ਵਾਰ ਵਾਰ ਇੱਕੋ ਰੂਪ ਵਿੱਚ ਦੇਖ ਦੇਖ ਕੇ ਅਕੇਵਾਂ ਜਿਹਾ ਮਹਿਸੂਸ ਕਰਨ ਲੱਗ ਪਏ ਹਨ। ਦੂਜੇ ਪਾਸੇ ਗਾਇਕ ਰੂਪੀ ਕਲਾਕਾਰ ਹੀ ਜ਼ਿਆਦਾਤਰ ਦਰਸ਼ਕਾਂ ਨੂੰ ਫ਼ਿਲਮਾਂ‌ ਚ ਵੇਖਣ ਨੂੰ ਮਿਲ ਰਹੇ ਹਨ। 

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਦਿਲਚਸਪ ਕਹਾਣੀ ਵਾਲੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਗੁਰਨਾਮ ਭੁੱਲਰ ਜਿੰਨਾ ਵਧੀਆ ਗਾਇਕ ਹੈ ਉਨਾ ਹੀ ਵਧੀਆ ਅਦਾਕਾਰ ਵੀ। ਆਪਣੀਆਂ ਕੁਝ ਕੁ ਫ਼ਿਲਮਾਂ ਸਦਕਾ ਹੀ ਉਹ ਅੱਜ ਸਟਾਰ ਕਲਾਕਾਰਾਂ ਦੀ ਕਤਾਰ ਵਿੱਚ ਹੈ। ਪਿਛਲੇ ਦਿਨਾਂ ਵਿੱਚ ਰਿਲੀਜ਼ ਫ਼ਿਲਮ ‘ਲੇਖ’ ਨੇ ਵੇਖਦਿਆਂ ਉਸਦੀ ਕਲਾ ਕੇ ਅਨੇਕਾਂ ਰੰਗ ਉੱਭਰ ਕੇ ਸਾਹਮਣੇ ਆਏ। ਉਸਦੀ ਜੋੜੀ ਅੱਜ ਦੀ ਹਰੇਕ ਸੁਪਰਸਟਾਰ ਨਾਲ ਫਿੱਟ ਬਹਿੰਦੀ ਹੈ।

23 ਮਈ 1984 ਵਿੱਚ ਮਾਊਂਟ ਐਵਰੈਸਟ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ—ਬਚੇਂਦਰੀ ਪਾਲ

ਕਿਸੇ ਵੀ ਕੰਮ ਨੂੰ ਕਰਨ ਲਈ ਹਿੰਮਤ ਤੇ ਮਿਹਨਤ ਦੀ ਲੋੜ ਹੁੰਦੀ ਹੈ ।ਜੇਕਰ ਨਿਸ਼ਾਨਾ ਪਹਿਲਾ ਮਿੱਥਿਆ ਜਾਵੇ ਤਾਂ ਮੰਜਿਲ ਪਾਉਣ ਵਿੱਚ ਅਸਾਨੀ ਹੋ ਜਾਂਦੀ ਹੈ ।ਅੱਜ ਆਪਾ ਗੱਲ ਕਰਾਂਗੇ ਮਾਊਂਟ ਐਵਰੈਸਟ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਚੇਂਦਰੀ ਪਾਲ ਦੀ ।ਜੋ ਆਪਣੀ ਮਿਹਨਤ ਸਦਕਾ ਅੱਜ ਦੁਨੀਆਂ ਲਈ ਖ਼ਾਸ ਕਰ ਔਰਤਾਂ ਲਈ ਇੱਕ ਉਦਾਹਰਨ ਹੈ।ਬਚੇਂਦਰੀ ਪਾਲ ਇੱਕ ਭਾਰਤੀ ਪਰਬਤਾਰੋਹੀ ਹੈ।

ਬਾਲ - ਕਹਾਣੀ : ਸ਼ੇਰ

ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇ ਵਾਲਾ ਤੇ ਘਮੰਡੀ ਸੀ। ਕਿਸੇ ਨਾਲ਼ ਵੀ ਪਿਆਰਾ ਨਾਲ ਨਹੀਂ ਰਹਿੰਦਾ।ਬਾਕੀ ਜਾਨਵਰ ਵੀ ਉਸ ਤੋਂ ਡਰਦੇ ਸਨ।ਇੱਕ ਵਾਰ ਉੱਥੇ ਬਹੁਤ ਸਾਰੀ ਬਰਫ਼ ਪੈ ਗਈ। ਸਾਰੇ ਜਾਨਵਰਾਂ ਦੇ ਘਰ ਬਰਫ਼ ਪੈ ਜਾਣ ਨਾਲ ਟੁੱਟ ਗਏ। 

ਵੱਡੀ ਅਣਗਹਿਲੀ ...... !!!

ਇੱਕ ਥਾਂ ਤੋਂ ਦੂਸਰੀ ਥਾਂ ਤੱਕ ਆਉਣ - ਜਾਣ ਲਈ ਮਨੁੱਖ ਦੁਆਰਾ ਕਈ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਆਵਾਜਾਈ ਦੇ ਸਾਧਨਾਂ ਵਿਚੋਂ ਇੱਕ ਮੁੱਖ ਸਾਧਨ ਹੈ :

ਰੰਗੀਨ ਪਰਦੇ ਦਾ ਸੁਲਝਿਆ ਹੋਇਆ ਮੇਕਅੱਪ ਆਰਟਿਸਟ ਐਮ ਡੀ ਸਲਮਾਨ

ਵੈਸੇ ਤਾਂ ਕਲਾ ਦਾ ਖੇਤਰ ਇੱਕ ਅਜਿਹਾ ਕਿੱਤਾ ਹੈ ਜਿਸ ਵਿਚ  ਹਰ ਛੋਟੇ ਤੋਂ ਲੈ ਕੇ ਵੱਡੇ ਕਲਾਕਾਰਾਂ ਦੇ ਨਾਲ ਨਾਲ ਜੁੜੇ ਦੂਜੇ ਵਿਅਕਤੀਆਂ ਦਾ ਵਾਹ ਵਾਸਤਾ ਵੀ ਬਰਾਬਰ ਦਾ ਹੁੰਦਾ ਹੈ। ਉਹਨਾਂ ਵਿਚ ਚਾਹੇ ਉਹ ਸਪੋਟਮੈਨ,ਆਰਟ ਡਾਇਰੈਕਟਰ, ਮੇਕਅੱਪ ਆਰਟਿਸਟ ,ਲਾਇਟ ਮੈਨ, ਕੱਪੜਾ ਡਿਜ਼ਾਈਨਰ ਆਦਿ ਹੋਣ ਗੱਲ ਇਹ ਹੈ ਕਿ ਜਦ ਵੀ ਰੰਗੀਨ ਪਰਦੇ ਲਈ ਫ਼ਿਲਮਾਂ/ਨਾਟਕਾਂ/ਗੀਤਾ ਵਗੈਰਾ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਉਸ ਸਮੇਂ   ਇਹਨਾਂ ਵਿਅਕਤੀਆਂ ਦੀ ਲੋੜ ਪੈਦੀ ਹੈ।

ਬਹੁਪੱਖੀ ਸ਼ਖ਼ਸੀਅਤ ਦਾ ਮਾਲਕ, ਸੀਰਤ ਤੇ ਸੂਰਤ ਦਾ ਸੋਹਣਾ ਗੀਤਕਾਰ : ਮੋਨੇ ਵਾਲਾ

ਪੰਜਾਬੀ ਫ਼ਿਲਮ 'ਕਦੇ ਹਾ ਕਦੇ ਨਾ' ਰਾਹੀ ਵੱਖਰੇ ਅੰਦਾਜ਼ ਚ ਨਜਰ ਆਏਗਾ ਕਲਾਕਾਰ: ਹੈਪੀ ਸਿੰਘ

ਬੇਸ਼ੱਕ ਇਸ ਵੇਲੇ ਅਣਗਿਣਤ ਚਿਹਰੇ ਫਿਲਮਾਂ ਦੇ  ਖ਼ੇਤਰ ਵਿੱਚ ਵੱਡੀ ਪੱਧਰ ਤੇ ਸਰਗਰਮ ਹਨ ਪਰ ਇਸ ਸੰਘਰਸ਼ ਭਰੇ ਦੋਰ ਵਿੱਚੋਂ ਨਿਕਲ ਕੇ ਜੋ ਕਲਾਕਾਰ ਦਰਸ਼ਕਾਂ ‌ਵਿੱਚ ਆਪਣੀ ‌ਵੱਖਰੀ ਪਹਿਚਾਣ ਬਣਾਉਦੇ ਆ ਰਹੇ ‌ਹਨ ਉਹਨਾ ਦੇ ਕਿਰਦਾਰਾਂ ਨੂੰ ਲੰਮਾ ਸਮਾਂ ਯਾਦ ਰੱਖਿਆ ਜਾਦਾ ਹੈ। ਜਿਸ ਦੀਆ ਬਹੁਤ  ਸਾਰੀਆਂ ਮਿਸਾਲਾਂ ਵੀ ਹਨ।

ਪੁਰਾਤਨ ਪੰਜਾਬ ਦੇ ਦਿਲਚਸਪ ਮਾਹੌਲ ਨਾਲ ਜੁੜੀ ਕਾਮੇਡੀ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’

ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ਦਾ ਟਰੇਲਰ ਬੀਤੇ ਦਿਨੀਂ  ਹੀ ‘ਚ ਰਿਲੀਜ਼ ਹੋਇਆ ਹੈ ਜਿਸ ਵਿਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ ਸੋਹਣੀਆਂ ਜਨਾਨੀਆਂ ਦਾ ਝਾਕਾ ਲੈਣ ਦਾ ਆਦੀ ਹੈ।ਫਿਲਮ ਵਿੱਚ ਇਕ ਨਹੀਂ ਬਲਕਿ ਅਨੇਕਾਂ ਨਾਮਵਰ ਹੀਰੋਇਨਾਂ ਵਿਖਾਈ ਦਿੰਦੀਆਂ ਹਨ ਜੋ ਸਮੇਂ-ਸਮੇਂ ਸਿਰ ਗਿਰਧਾਰੀ ਲਾਲ ਦੀ ਜਿੰਦਗੀ ‘ਚ ਆਉਂਦੀਆਂ ਹਨ।

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’

ਡਾਇਰੈਕਟਰ ਰਵੀ ਪੁੰਜ ਦਾ ਪਹਿਲੀ ਹਿੰਦੀ ਫਿਲਮ ਖਿਲਜ਼ੀ ਨਾਲ ਬਾਲੀਵੁੱਡ ’ਚ ਆਗ਼ਾਜ਼

ਫਿਲਮਾਂ ਵਿਅਕਤੀਗਤ ਜੀਵਨ ਵਿਚ ਇੱਕ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਕੁਝ ਫਿਲਮਾਂ ਕਿਸੇ ਦੀ ਨਿੱਜੀ ਜਿੰਦਗੀ ਤੇ ਹੀ ਅਧਾਰਿਤ ਹੁੰਦੀਆਂ ਹਨ, ਪਰ ਕੁਝ ਅਚਨਚੇਤ ਹੀ ਕਿਸੇ ਨਾਲ ਵਾਪਰੀਆਂ ਘਟਨਾਵਾਂ ਦੇ ਨਾਲ ਮੇਲ ਖਾ ਜਾਂਦੀਆਂ ਹਨ| ਕੁਝ ਇਸੇ ਤਰਾਂ ਦੇ ਹੀ ਪਹਿਲੂਆਂ ਨੂੰ ਲੈ ਕੇ ਬਣੀ, ਆਉਣ ਵਾਲੀ ਨਵੀਂ ਹਿੰਦੀ ਫਿਲਮ ਖਿਲਜ਼ੀ ਵੀ ਇੱਕ ਵੱਖਰੀ ਹੀ ਛਾਪ ਛੱਡੇਗੀ, ਜੋ ਕੇ ਅਸਲ ਘਟਨਾਵਾਂ ਤੋਂ ਪ੍ਰੇਰਿਤ ਹੈ. ਖਿਲਜ਼ੀ ਫਿਲਮ ਇੱਕ ਬਹੁਤ ਹੀ ਸੰਵੇਦਨਸ਼ੀਲ ਸੰਕਲਪ ਤੇ ਅਧਾਰਿਤ ਹੈ|

ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'

ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ।  ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਆਉਣ ਵਾਲੀ ਫਿਲਮ 'ਪਾਣੀ 'ਚ ਮਧਾਣੀ' 5 ਨਵੰਬਰ 2021 ਨੂੰ ਸਿਨੇਮਾਘਰਾਂ ਦੇ ਵਿਚ ਰਿਲੀਜ਼ ਹੋਵੇਗੀ। ਇਹ ਫਿਲਮ 1980 ਦੇ ਦਹਾਕੇ ਦੇ ਸਮੇਂ ਦੀ ਹੈ, ਜਦੋਂ ਲੋਕਾਂ ਨੇ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਨੂੰ ਸੁਣਨਾ ਪਸੰਦ ਕੀਤਾ ਅਤੇ ਉਹਨਾਂ ਨੂੰ ਮਸ਼ਹੂਰ ਵੀ ਕੀਤਾ।

ਮਾਡਲ ਤੇ ਐਕਟਰ - ਚੀਨਾਰ ਸ਼ਾਹ

ਮੇਰੀ ਜ਼ਿੰਦਗੀ ਦੇ ਸਫ਼ਰ' ਚ ਇਹ ਮੀਲ ਪੱਥਰ ਇਕ ਲੰਬੇ ਸਫ਼ਰ ਦੀ ਸ਼ੁਰੂਆਤ ਹੈ, ਜੋ ਅਜੇ ਤਕ ਜਾਰੀ ਹੈ ਤੇ ਸ਼ਾਇਦ ਮੇਰੇ ਆਖਰੀ ਸਾਹਾਂ ਤੱਕ ਜਾਰੀ ਰਹੇਗਾ। ਇਹ ਮੀਲ ਪੱਥਰ ਪ੍ਰਤੀਕ ਹੈ ਜ਼ਿੰਦਗੀ ' ਚ ਆਏ ਇਕ ਨਵੇਂ ਮੋੜ ਦਾ ਇਹ ਮੀਲ ਪੱਥਰ ਇਕ ਯਾਦਗਾਰੀ ਹੈਂ । ਆਓ ਵੇਖੀਏ ਕਿਵੇਂ ?

ਕਲਾ ਖੇਤਰ ਚ ਮੇਹਨਤ ਦਾ ਦੂਜਾ ਨਾਂ ਹੈ ਡਾਇਰੈਕਟਰ: ਸ਼ਕਤੀ ਰਾਜਪੂਤ

ਕਹਿੰਦੇ ਹਨ ਕਿ ਮੇਹਨਤ ਅੱਗੇ ਸਭ ਕੁੱਝ ਫੇਲ ਹੋ ਜਾਦਾ ਹੈ।ਜਦੋ ਕੋਈ ਵੀ ਵਿਅਕਤੀ ਜੀ ਜਾਨ ਨਾਲ ਕੰਮ ਕਰਦਾ ਹੈ ਤਾ ਉਸ ਦੀ ਮੇਹਨਤ ਨੂੰ ਦੇਰ ਸਵੇਰ ਫ਼ਲ ਜ਼ਰੂਰ ਲੱਗਦੇ ਹੈ। ਉਹ ਵੀ ਅਜਿਹਾ ਫ਼ਲ ਜਿਸ ਦੀ ਖ਼ੁਸ਼ਬੂ ਨਾਲ ਹੀ ਦੂਜਾ ਇਨਸਾਨ ਬਾਗੋ ਬਾਗ ਹੋ ਜਾਦਾ ਹੈ।ਕਲਾ ਦਾ ਖ਼ੇਤਰ ਇੱਕ ਅਜਿਹਾ ਖ਼ੇਤਰ ਹੈ ਜਿਥੇ ਬੁਹਤੀ ਵਾਰ ਲੰਮਾਂ ਸੰਘਰਸ਼ ਕਰਕੇ ਵੀ ਕੁੱਝ ਪੱਲੇ ਨਹੀਂ ਪੈਂਦਾ।ਪਰ ਕਹਿੰਦੇ ਨੇ ਕਿ ਜ਼ੇਕਰ ਤੁਸੀ ਸਫ਼ਲ ਵਿਅਕਤੀ ਬਣਨਾ ਹੈ ਤਾਂ ਸੋਨੂੰ ਵਕ਼ਤ ਦੀ ਭੱਠੀ ਚ ਤਾ ਤਪਣਾ ਹੀ ਪਵੇਗਾ ਤੇ ਇਸ ਵਿੱਚੋ ਨਿਕਲ ਕੇ ਤੁਸੀ ਉਹ ਹੀਰੇ ਬਣਕੇ ਬਾਹਰ ਨਿਕਲੋਗੇ 

ਜਾਨਦਾਰ ਅਦਾਕਾਰੀ ਨਾਲ ਫ਼ਿਲਮ ਖ਼ੇਤਰ ਚ ਪਹਿਚਾਣ ਬਣਾ ਰਿਹਾ ਫ਼ਿਲਮ ਕਲਾਕਾਰ: ਸਤਨਾਮ ਸਿੰਘ ਚਹਿਲ ਉਰਫ਼ ਸੈਵਨ ਚਹਿਲ

ਕਲਾ ਦਾ ਖ਼ੇਤਰ ਇੱਕ ਅਜਿਹਾ ਖ਼ੇਤਰ ਹੈ ਇਥੇ ਪਤਾ ਨਹੀ ਲੱਗਦਾ ਕਿ ਕਿਸ ਦੀ ਤੂਤੀ ਕਦੋ ਬੋਲਣ ਲੱਗ ਜਾਵੇ ਤੇ  ਕਿਸ ਦੇ ਸਿਤਾਰੇ ਗਰਦਿਸ਼ ਵਿਚ ਆ ਜਾਣ ਬੁਹਤ ਸਾਰੇ ਅਜਿਹੇ ਚਿਹਰੇ ਵੀ ਹਨ ਜੋ ਸਾਲਾ ਬੱਧੀ ਮੇਹਨਤ ਕਰੀ ਜਾਂਦੇ ਹਨ ਤੇ ਕਾਮਯਾਬੀ ਦੀ ਰਫ਼ਤਾਰ ਬੇਸ਼ੱਕ ਹੋਲੀ ਹੁੰਦੀ ਹੈ।ਪਰ ਉਹ ਕਲਾ ਦੀ ਭੱਠੀ ਵਿੱਚ ਪੂਰੀ ਤਰ੍ਹਾਂ ਢਲ ਕੇ ਜੋ ਵੀ ਕੰਮ ਕਰਦੇ ਹਨ ਉਹ ਪੂਰੀ ਰੂਹ ਤੇ ਇਮਾਨਦਾਰੀ ਨਾਲ ਕਰਦੇ ਹਨ ਤੇ ਕਲਾ ਰੂਪੀ ਅਜਿਹੇ ਕੰਮ ਸਦਾ ਲਈ ਯਾਦਗਰ ਵੀ ਬਣ ਜਾਦੇ ਹਨ।

ਕੱਦ ਭਾਵੇਂ ਮਧਰਾ ਪਰ ਕਲਾਕਾਰ ਸਿਰੇ ਦਾ: ਰਣਦੀਪ ਭੰਗੂ

ਇਹ ਕੋਈ ਜ਼ਰੂਰੀ ਨਹੀਂ ਕਿ ਜਿਸ ਖ਼ੇਤਰ ਨੂੰ ਤੁਸੀਂ ਚੁਣ ਰਹੇ ਹੋ ਉਸ ਲਈ  ਸੋਹਣਾ ਸੁਨੱਖਾ ਤੇ ਕੱਦ ਕਾਠ ਉੱਚਾ ਲੰਮਾਂ ਹੀ ਹੋਵੇ ਅੱਜ ਸਾਡੇ ਸਾਹਮਣੇ ਬੁਹਤ ਸਾਰੀਆਂ ਅਜਿਹੀਆਂ ਮਿਸਾਲਾਂ ਹਨ ਜਿਨ੍ਹਾਂ ਵਿੱਚ ਅਜਿਹੀਆਂ ਸ਼ਖਸ਼ੀਅਤਾਂ ਹਨ ਜਿਨ੍ਹਾਂ ਨੇ ਆਪਣੀ ਮੇਹਨਤ ਦੇ ਬਲਬੂਤੇ ਤੇ ਮੰਜ਼ਿਲਾਂ ਨੂੰ ਛੂਹਿਆ ਹੈ ਤੇ ਆਪਣੀ ਕਾਮਯਾਬੀ ਵਿੱਚ ਆਉਣ ਵਾਲੀਆਂ ਸਾਰੀਆਂ ਕਠਨਾਇਆ ਨੂੰ ਦੇਰ ਸਵੇਰ ਰਫੂ ਚੱਕਰ ਕਰ ਦਿੱਤਾ ਕਿਸੇ ਵੀ ਖੇਤਰ ਵਿੱਚ ਲੰਮਾਂ ਸਮਾਂ ਵਿਚਰਨ ਲਈ ਇਨਸਾਨ ਵਿੱਚ ਸਾਦਗੀਪਨ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ

ਕਲਾਂ ਖ਼ੇਤਰ ਦੇ ਲੰਮੇ ਸੰਘਰਸ਼ ਚੋ ਪੈਦਾ ਹੋਈ ਕਲਾਕਾਰ: ਸਤਵਿੰਦਰ ਕੌਰ

ਕਿਸੇ ਵੀ ਮੁਕਾਮਂ ਤੇ ਪੁੱਜਣ ਲਈ ਮੇਹਨਤ ਲਗਨ ਜੋਸ਼ ਜਨੂੰਨ ਹੋਣਾ ਜ਼ਰੂਰੀ ਹੈ ਇਨ੍ਹਾਂ ਤੋ ਬਿਨ੍ਹਾ ਮੰਜ਼ਿਲ ਪਾਉਂਣਾ ਮੁਸ਼ਕਿਲ ਹੈ ਪਰ ਇਸ ਲਈ ਸਬਰ ਸੰਤੋਖ ਹੋਣਾ ਜਰੂਰੀ ਹੈ ਨਹੀ ਤਾਂ ਮੰਜ਼ਿਲ ਦਾ ਸਫ਼ਰ ਅਧੂਰਾ ਹੀ ਰਹਿ ਸਕਦਾ ਹੈ ਜੇਕਰ ਅੱਜ਼ ਤੋ ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਉਨਾਂ ਸਮਿਆਂ ਵਿੱਚ ਲੋਕਾਂ ਕੋਲ ਹਰ ਤਰਾਂ ਦੇ ਸੀਮਿਤ ਸਾਧਨ ਹੁੰਦੇ ਸਨ ਖ਼ਾਸਕਰ ਮੰਨੋਰੰਜ਼ਨ ਦੇ ਪੱਖ ਤੋ ਤਾ ਸਿਰਫ਼ ਟੈਲੀਵਿਜ਼ਨ ਹੀ ਇੱਕੋ ਇੱਕ ਸਾਧਨ ਕਿਹਾਂ ਜਾਂ ਸਕਦਾ ਸੀ ਉਨਾਂ ਸਮਿਆਂ ਵਿੱਚ ਲੋਕਾਂ ਦਾ ਮੰਨੋਰੰਜ਼ਨ ਕਰਨ ਲਈ ਹੋਰ ਤਰ੍ਹਾਂ ਦੇ ਸਾਧਨ ਵੀ ਸਨ

ਕਲਾ ਖੇਤਰ ਚ ਦਮਦਾਰ ਭੂਮਿਕਾਂ ਨਿਭਾਉਣ ਵਾਲਾ ਫ਼ਿਲਮ ਕਲਾਕਾਰ :ਬਸੰਤ ਲਾਹੋਰੀਆ

ਉਂਝ ਤਾ ਇਸ ਸਮੇ ਬੁਹਤ ਸਾਰੇ ਚਿਹਰੇ ਕਲਾ ਖੇਤਰ ਵਿੱਚ ਕੰਮ ਕਰ ਰਹੇ ਹਨ ਅਤੇ ਸੰਘਰਸ਼ ਦੀ ਜਦੋ ਜਹਿਦ ਚੋ ਨਿਕਲ ਕੇ ਸਥਾਪਤੀ ਦੀ ਮੰਜ਼ਿਲ ਵੱਲ ਵਧ ਜਾਦੇ ਹਨ। ਪਰ ਕੁੱਝ ਵਿਰਲੇ ਚਿਹਰੇ ਅਜਿਹੇ ਵੀ ਹੁੰਦੇ ਹਨ ਜੋ ਧੀਮੀ ਗਤੀ ਨਾਲ ਅੱਗੇ ਵਧਣ ਚ ਹੀ ਵਿਸ਼ਵਾਸ ਰੱਖਦੇ ਹਨ। ਤੇ ਉਹਨਾਂ ਦੀ ਧੀਮੀ ਚਾਲ ਉਨ੍ਹਾਂ ਨੂੰ ਇੱਕ ਨਾ ਇੱਕ ਦਿਨ ਮੰਜ਼ਿਲ ਤੇ ਪਹੁੰਚਾ ਹੀ ਦਿੰਦੀ ਹੈ। ਬੇਸ਼ੱਕ ਇਸ ਪਿੱਛੇ ਉਹਨਾਂ ਦੀ ਸਾਲਾ ਬੱਧੀ ਮੇਹਨਤ ਕਹੀ ਜਾਂ ਸਕਦੀ ਹੈ।

ਫ਼ਿਲਮੀ ਖੇਤਰ ਚ ਕਮੇਡੀ ਰਾਹੀ ਵੱਖਰੀ ਪਹਿਚਾਣ ਬਣਾ ਰਿਹਾ ਕਮੇਡੀਅਨ ਕਲਾਕਾਰ : ਮਿੰਟੋ

ਅੱਜ ਦੇ ਤੇਜ਼ ਤਰਾਰ ਸਮੇਂ ਵਿੱਚ ਲੋਕ ਐਨੇ ਜ਼ਿਆਦਾ ਮਸਰੂਫ਼ ਹੋ ਗਏ ਹਨ ਕਿ ਕਿਸੇ ਕੋਲ ਖੜ੍ਹ ਬੈਠ ਕੇ ਗੱਲ ਕਰਨ ਦਾ ਸਮਾਂ ਤਾ ਦੂਰ ਕਿ ਕਿਸੇ ਕੋਲ ਹੱਸਣ ਦਾ ਵੀ ਵਕ਼ਤ ਨਹੀ ਹਰ ਸਮੇਂ ਭੱਜ ਦੋੜ ਵਾਲਾ ਮਾਹੋਲ ਬਣਨ ਕਰਕੇ ਇਨਸਾਨ ਹਰ ਵਕ਼ਤ ਤਨਾਅ ਭਰੇ ਸਮੇਂ ਵਿੱਚੋਂ ਦੀ ਲੰਘ ਰਿਹਾ ਹੈ।ਜਿਸ ਕਰਕੇ ਕਿਸੇ ਕੋਲ ਐਨਾ ਸਮਾਂ ਨਹੀ ਕਿ ਇੱਕ ਦੂਜੇ ਕੋਲ ਬੈਠ ਕੇ ਆਪਣੇ  ਦੁੱਖ-ਸੁੱਖ ਫ਼ਰੋਲ ਸਕੇ ਜਿਵੇਂ ਜਿਵੇਂ ਵਕ਼ਤ ਤੇਜ਼ੀ ਨਾਲ ਲੰਘ ਰਿਹਾ ਹੈ ਉਸੇ ਤਰ੍ਹਾਂ ਇਨਸਾਨ ਦੇ ਕੰਮ ਕਾਰ ਕਰਨ ਦੇ ਢੰਗ ਤੌਰ ਤਾਰੀਕੇ ਬਦਲ ਰਹੇ ਨੇ ਜਿਸ ਕਰਕੇ ਲੋਕਾ ਦਾ ਵਧੇਰਾ ਸਮਾਂ ਤਨਾਅਪੂਰਨ ਸਥਿਤੀ ਚੋਂ ਲੰਘਦਾ ਹੈ। 

ਪੰਜਾਬੀ ਫ਼ਿਲਮਾਂ ਮੂਸਾ ਜੱਟ ਤੇ ਭੂਤ ਅੰਕਲ ਜੀ ਤੁਸੀ ਗਰੇਟ ਹੋ ਰਾਹੀ ਦਮਦਾਰ ਭੂਮਿਕਾਂ ਚ ਨਜਰ ਆਏਗਾ ਬਾਲ ਕਲਾਕਾਰ : ਭਰਤਇੰਦਰ ਸਿੰਘ (ਗੈਰੀ ਢਿੱਲੋਂ)

ਕਲਾ ਦੀ ਕੋਈ ਉਮਰ ਨਹੀ ਹੁੰਦੀ।ਬੱਚਾ ਹੋਵੇ ਭਾਵੇਂ ਬਜ਼ੁਰਗ ਅੰਦਰਲੀ ਕਲਾ ਕਦੋ ਬਾਹਰ ਨਿਕਲ ਆਵੇ ਇਸ ਬਾਰੇ ਕੁਝ ਨਹੀ ਕਿਹਾ ਜਾ ਸਕਦਾ।ਹਰ ਇੱਕ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ।ਜੇਕਰ ਗੁਣ ਰੂਪੀ ਕਲਾ ਦੇ ਖਜ਼ਾਨੇ ਨੂੰ ਸਹੀ ਸਮੇ ਸਹੀ ਰਾਹ ਮਿਲ ਜਾਵੇ ਤਾ ਇੱਕ ਦਿਨ ਕਲਾ ਦੀ ਫੁਲਵਾੜੀ ਵਿੱਚ ਉਹ ਬਹਾਰ ਬਣ ਜਾਦਾ ਹੈ। ਹਰ ਇੱਕ ਇਨਸਾਨ ਬਚਪਨ ਵਿੱਚੋ ਲੰਘਦਾ ਹੈ।ਬਚਪਨ ਦੀ ਮਿਲੀ ਗੁੜ੍ਹਤੀ ਤੇ ਮਾਪਿਆਂ ਦੀ ਦਿੱਤੀ ਹੱਲਾਸ਼ੇਰੀ ਇਨਸਾਨ ਨੂੰ ਕਿਤੇ ਤੋ ਕਿਤੇ ਲੈ ਜਾਦੀ ਹੈ। 

ਵਿੱਦਿਆ ਵਿਚਾਰੀ ਤਾਂ ਪਰਉਪਕਾਰੀ

ਪੰਦਰਵੀਂ ਸਦੀ ਦੇ ਮਹਾਨ ਦਾਰਸ਼ਨਿਕ  ਸ੍ਰੀ ਗੁਰੂ ਨਾਨਕ ਦੇਵ ਜੀ ਦੇ “ਵਿਚਾਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ”ਵਿਚਾਰ  ਅੱਜ ਦੇ ਸਮੇਂ ਵੀ ਬਿਲਕੁਲ ਸਹੀ ਢੁੱਕਦੇ ਹਨ।  ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਮਾਂ ਪਹਿਲਾਂ ਇਹ ਆਖ ਦਿੱਤਾ ਸੀ  ਕਿ ਜੇਕਰ ਵਿੱਦਿਆ ਦੇ ਉਪਰ ਅਸੀਂ ਵਿਚਾਰ ਕਰਦੇਹਾਂ ਤਾਂਵਿੱਦਿਆ   ਸਭ ਦੀ ਭਲਾਈ ਕਰਦੀ ਹੈ ।

ਫ਼ਿਲਮ ਤੁਣਕਾ ਤੁਣਕਾ‌ ਦਾ ਕਹਾਣੀਕਾਰ : ਜੇ ਡੇਵਿਨ

ਦਰਸ਼ਕਾਂ ਦੀ ਨਬਜ਼ ਫੜ ਕੇ ਮਿਆਰੀ ਕੰਮ ਨਾਲ ਪਹਿਚਾਣ ਬਣਾ ਰਿਹਾ ਫ਼ਿਲਮ ਡਾਇਰੈਕਟਰ ਸੁਖਜੀਤ ਅੰਟਾਲ

ਵੈਸੇ ਤਾ ਮੋਜੂਦਾ ਸਮੇਂ ਫ਼ਿਲਮ ਇੰਡਸਟਰੀ ਚ ਸਥਾਪਿਤ ਹੋਣ ਲਈ ਬੁਹਤ ਸਾਰੇ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਹਨ ਤੇ ਸਿਨੇਮਾਂ ਖ਼ੇਤਰ ਨਾਲ਼ ਜੁੜ ਕੇ ਵਧੇਰੇ ਪਹਿਲੂਆਂ ਤੇ ਕਲਾਂ ਖ਼ੇਤਰ ਚ ਪੈਰ ਅਜ਼ਮਾਈ ਕਰ ਰਹੇ ਹਨ ਅਤੇ ਸਿਨੇਮੇ ਦੀਆਂ ਬਰੀਕੀਆਂ ਸਿੱਖ ਕੇ ਪੁਰੀ ਤਿਆਰੀ ਨਾਲ ਹੀ ਕਦਮ ਰੱਖਣ ਵਿੱਚ ਵਿਸ਼ਵਾਸ ਰੱਖਦੇ ਨੇ ਤੇ ਪੁਰੀ ਤਿਆਰੀ ਨਾਲ਼ ਰੱਖੇ ਕਦਮ ਡਗਮਗਾਉਂਦੇ ਵੀ ਨਹੀਂ ਤੇ ਲੰਮਾ ਸਮਾਂ ਕਲਾਂ ਖ਼ੇਤਰ ਨਾਲ਼ ਵਾਹ ਪਾ ਕੇ ਕੁਝ ਨਾ ਕੁਝ ਨਵਾਂ ਕਰਨ ਦੀ ਦਿਲ ਚ ਚਾਹਤ ਰੱਖਦੇ ਹਨ ਤੇ ਉਨਾਂ ਦੇ ਕੀਤੇ ਕੰਮ ਦੀ ਚੁਫੇਰਿਓਂ ਤਾਰੀਫ਼ ਵੀ ਹੁੰਦੀ ਹੈ

ਯੁਵਾ ਸ਼ਕਤੀ- ਨਹਿਰੂ ਯੁਵਾ ਕੇਂਦਰ

ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ, ਦੇਸ਼ ਦੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਦੇ ਰਾਹ ਤੇ ਤੋਰਨ ਲਈ ਨਹਿਰੂ ਯੁਵਾ ਕੇਂਦਰ ਸੰਗਠਨ ਦੀ ਸਥਾਪਨਾ ਕੀਤੀ ਗਈ। ਇਹ ਨੌਜਵਾਨਾਂ ਦਾ ਸਭ ਤੋਂ ਵੱਡਾ ਸੰਗਠਨ ਹੈ, ਜਿਸਦਾ ਮੂਲ ਮਕਸਦ ਦੇਸ਼ ਨੂੰ ਸੋਹਣਾ ਅਤੇ ਵਿਕਸਿਤ ਬਣਾਉਣ ਲਈ, ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰਨਾ ਹੈ।
 ਲੰਮੇ ਸਮੇਂ ਤੋਂ ਨਹਿਰੂ ਯੁਵਾ ਕੇਂਦਰ ਸੰਗਠਨ ਨੇ ਪਿੰਡਾਂ ਵਿੱਚ ਯੂਥ ਕਲੱਬਾਂ ਦਾ ਇੱਕ ਨੈੱਟਵਰਕ ਸਥਾਪਤ ਕੀਤਾ ਹੈ, ਜਿੱਥੇ ਨਹਿਰੂ ਯੁਵਾ ਕੇਂਦਰ ਸਥਾਪਤ ਕੀਤੇ ਗਏ ਹਨ।

ਭਾਰਤ 1 ਜੁਲਾਈ ਨੂੰ ਕੌਮੀ ਡਾਕਟਰ ਦਿਵਸ ਕਿਉਂ ਮਨਾਉਂਦਾ ਹੈ

ਜਦੋਂ ਵਿਸਵ ਮਹਾਂਮਾਰੀ ਤੋਂ ਬਚਣ ਲਈ ਸੰਘਰਸ ਕਰ ਰਿਹਾ ਹੈ, ਤਾਂ ਸਾਇਦ ਉਸ ‘ਕੌਮੀ ਡਾਕਟਰ‘ ਨੂੰ ਯਾਦ ਕਰਨ ਦਾ ਵਧੀਆ ਸਮਾਂ ਹੋਰ ਨਾ ਹੋਵੇ ਜਿਸਦੀ ਕਹਾਣੀ ਸਖਤ ਮਿਹਨਤ, ਪ੍ਰਤਿਭਾ, ਨਸਲੀ ਵਿਤਕਰੇ ਦੇ ਬਾਵਜੂਦ ਸਫਲਤਾ, ਆਪਣੇ ਵਤਨ ਨਾਲ ਪਿਆਰ ਅਤੇ ਉਸਦੇ ਪੇਸੇ ਪ੍ਰਤੀ ਬੇਮਿਸਾਲ ਸਮਰਪਣ ਦੀ ਮਿਸਰਣ ਹੈ. . ਭਾਰਤ ਨੇ 1 ਜੁਲਾਈ ਨੂੰ ‘ਰਾਸਟਰੀ ਡਾਕਟਰ ਦਿਵਸ‘ ਵਜੋਂ ਮਨਾਇਆ ਅਤੇ ਇਕ ਅੰਤਰਰਾਸਟਰੀ ਪੱਧਰ ‘ਤੇ ਮਸਹੂਰ ਮੈਡੀਕਲ ਪ੍ਰੈਕਟੀਸਨਰ, ਡਾ: ਬਿਧਾਨ ਚੰਦਰ ਰਾਏ, ਜੋ ਇਕ ਵੈਦ, ਆਜਾਦੀ ਘੁਲਾਟੀਆ, ਇਕ ਸਿੱਖਿਆ ਸਾਸਤਰੀ ਅਤੇ ਰਾਜਨੇਤਾ ਵਜੋਂ ਸੇਵਾ ਨਿਭਾਉਂਦਾ ਹੈ, ਦੀ ਯਾਦ ਵਿਚ ਮਨਾਇਆ.

ਹਰ ਰੋਲ ਚ ਫਿੱਟ ਬੈਠਣ ਵਾਲਾ ਕਲਾਕਾਰ : ਆਰ ਐੱਸ ਯਮਲਾ

ਉਂਝ ਤਾਂ ਇਸ ਵੇਲੇ ਕਲਾ ਦੇ ਖੇਤਰ ਵਿਚ ਬੁਹਤ ਸਾਰੇ ਚਿਹਰੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਕੇ ਰੰਗੀਨ ਪਰਦੇ ’ਤੇ ਕਲਾ ਦਾ ਜਾਦੂ ਬਿਖ਼ੇਰ ਰਹੇ ਹਨ ਤੇ ਫਿਲਮੀ ਦੁਨੀਆਂ ’ਚ ਵੱਖਰੀ ਅਦਾਕਾਰੀ ਰਾਹੀਂ ਆਪਣੀ ਗੁੜੀ ਪਹਿਚਾਣ ਬਣਾਉਣ ’ਚ ਮਗਨ ਹਨ ਤੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਤਰਾਸ਼ ਕੇ ਪਰਦੇ ’ਤੇ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਰੋਲ/ ਕੰਮ ਵਿਚ ਜਾਨ ਪਾ ਦਿੰਦੇ ਹਨ

ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਸੀ ਸਾਡਾ ਰਿਵਾਜ "ਚੁੱਲ੍ਹਾ ਨਿਉਂਦ"

ਪਿਛਲੇ ਸਮੇਂ ਵਿੱਚ ਆਪਸੀ ਭਾਈਚਾਰਕ ਸਾਂਝਾਂ ਬਹੁਤ ਗੂੜ੍ਹੀਆਂ ਹੋਇਆ ਕਰਦੀਆਂ ਸਨ, ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਪੁਰਾਣੇ ਰੀਤੀ ਰਿਵਾਜ ਬਹੁਤ ਸਾਰਥਕ ਸਿੱਧ ਹੋਇਆ ਕਰਦੀਆਂ ਸੀ।  ਪੁਰਾਣੇ ਸਮਿਆਂ ਚੱਲਿਆ ਆ ਰਿਹਾ ਰਿਵਾਜ "ਚੁੱਲ੍ਹਾ ਨਿਉਦ" ਭਾਈਚਾਰਕ ਸਾਂਝ ਦਾ ਪ੍ਰਤੀਕ ਹੈ, ਜਿਸ ਨਾਲ ਭਾਈਚਾਰਕ ਸਾਂਝ ਵਿੱਚ ਪ੍ਰਪੱਕਤਾ ਆਉਂਦੀ ਹੈ।   ਵਿਆਹ ਤੋਂ ਕੁਝ ਦਿਨ  ਪਹਿਲਾਂ ਪਿੰਡ ਵਿਚ ਘਰ ਘਰ ਜਾ ਕੇ ਨਿਉਂਦਾ ਨਿਉਂਦਅ ਦਿੱਤਾਂ ਜਾਂਦਾ ਸੀ, ਇਹ ਕੰਮ ਲਾਗੀ ਕਰਿਆਂ ਕਰਦੇ ਸਨ 

ਬੁਹਰੰਗੀ ਹੈ ਮੇਰਾ ਮੋਲਾ

ਬੇਸ਼ਕੀਮਤੀ ਬੱਚੇ ,ਅਪੰਗ ਨਹੀਂ ਸਹੀ ਸਲਾਮਤ। ਰਹਿਣ ਨੂੰ ਛੱਤ ਆਪਣੀ ਜਾਂ ਕਿਰਾਏ ਦੀ ਹੈ।  ਖਾਣ ਨੂੰ ਤਿੰਨੇ ਵੇਲੇ ਰੋਟੀ  ਮਿਲਦੀ ਹੈ। ਕਈ ਤਾਂ ਸਿਰਫ ਇਕ ਰੋਟੀ ਨੂੰ ਵੀ ਤਰਸਦੇ ਨੇ ਦਾਲ ਸਬਜ਼ੀ ਅਚਾਰ ਤਾਂ ਦੂਰ ਦੀ ਗੱਲ ਐ। ਗੰਦਾ ਪਾਣੀ ਪੀਣ ਲਈ ਮਜਬੂਰ ਨੇ।ਪਾਟੇ ਕੱਪੜੇ ਉਲ਼ਝੇ ਵਾਲ  ਹਾਲੋਂ ਬੇਹਾਲ। ਸ਼ੁਕਰਾਨੇ ਕਰਨ ਦੀ ਬਜਾਏ ਪਤਾ ਨਹੀਂ ਕਿਉਂ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਝੁਰਦੇ ਨੇ। ਜੋ ਹੈ ਉਸ ਵਿੱਚ ਖੁਸ਼ੀ ਨਹੀਂ ਮਹਿਸੂਸ ਕਰਨੀ ,ਕਿਸੇ ਮਾੜੇ ਰਿਸ਼ਤੇਦਾਰ ਦੀ ਤੁਸੀਂ ਕਦੇ ਨਿਸ਼ਕਾਮ ਸਹਾਇਤਾ ਨਹੀਂ ਕਰਨੀ। 

ਮੁਹੱਬਤ ਬਨਾਮ ਨਫਰਤ

ਰੀਤ ਇਕ ਅਨਾਥ ਲੜਕੀ ਸੀ । ਉਸਦੇ ਮਾਂ -ਬਾਪ ਉਸਨੂੰ ਛੋਟੀ ਉਮਰ ਵਿੱਚ ਹੀ ਛੱਡ ਕੇ ਚੱਲ ਵਸੇ । ਉਸਦਾ ਪਾਲਣ ਪੋਸ਼ਣ ਉਸਦੇ ਨਾਨਕੇ ਪਰਿਵਾਰ ਨੇ ਕੀਤਾ । ਮਾਂ ਬਾਪ ਤੋ ਬਿਨਾਂ ਉਸਨੇ ਬਹੁਤ ਹੀ ਔਖਾ ਜੀਵਨ ਕੱਢਿਆ । ਹਰ ਸੱਧਰ ਨੂੰ ਆਪਣੇ ਦਿਲ ਅੰਦਰ ਹੀ ਦਬਾ ਲਿਆ । ਬੁੱਲ੍ਹਾਂ ਤੇ ਹਮੇਸ਼ਾ ਚੁੱਪ ਰੱਖੀ ।  ਉਹ ਨਾਨਕੇ ਘਰ ਸਾਰੇ ਕੰਮ ਕਰਦੀ ਤੇ ਆਪਣੀ ਪੜਾਈ ਵੱਲ ਧਿਆਨ ਦਿੰਦੀ । ਪਰ ਕਦੇ ਕਦੇ ਉਹ ਸੋਚਦੀ ਕਿ ਜੇਕਰ ਉਸਦੇ ਮਾਂ - ਬਾਪ ਨਹੀਂ ਤਾਂ ਉਸਦੇ ਪਰਿਵਾਰ ਵਿੱਚ ਉਸਦੇ ਚਾਚੇ , ਤਾਏ ਆਦਿ ਕੋਈ ਤਾਂ ਹੋਵੇਗਾ ਫਿਰ ਉਹ ਉਸ ਨੂੰ ਕਿਉੰ ਨੀ ਮਿਲਦੇ 

ਜਾ ਨੀ ਝੂਠੀਏਂ ਸਾਨੂੰ ਤੇਰੀ ਯਾਰੀ ਲੈ ਬੈਠੀ (Part-2)

ਮੈਂ ਵਿੱਚ ਵਿਚਾਲੇ ਦੋਸਤ ਪੁਆ ਕੇ ਉਸਦਾ ਭਰਾ ਕੁਲਵੰਤ ਨਾਲ ਦੋਸਤੀ ਪਾ ਲਈ ਉਸ ਦੀ ਬੱਸ ਪਾਸ ਦੇ ਟੈਮ ਨਾਲ ਅੱਡੇ ਤੇ ਆ ਜਾਣਾ ਤੇ ਉਹਨੂੰ ਚਾਹ ਪਾਣੀ ਪਿਲਾ ਦੇਣਾ। ਦੋਸਤੀ ਵਧਦੀ ਗਈ ਤੇ ਮੇਰਾ ਗੁਰਸ਼ਰਨ ਦੇ ਘਰ ਆਉਣਾ ਜਾਣਾ ਵੀ ਹੋ ਗਿਆ। ਆਪਣੀ ਪੜ੍ਹਾਈ ਛੱਡ ਕੇ ਜਲੰਧਰ ਦੇ ਗੇੜੇ ਲਾਉਣੇ ਵਧਦੇ ਗਏ। ਦੋਸਤਾਂ ਨੇ ਵੀ ਬਹੁਤ ਸਮਝਾਇਆ । ਕਿਸੇ ਦੀ ਗੱਲ  ਜ਼ਹਿਰ ਵਾਂਗੂੰ ਲੱਗੇ । ਪ੍ਰੋਫੈਸਰ ਰਾਮ ਲਾਲ ਨੇ ਸਮਝਾਇਆ ਕਹਿੰਦਾ ਕਾਕਾ ਇਸ ਉਮਰ ਵਿੱਚ ਕੁੜੀਆਂ ਤੋਂ ਬਚ ਕੇ, ਜੋ ਇਸ ਉਮਰ ਵਿੱਚ ਤਿਲਕ ਗਿਆ ਸਾਰੀ ਉਮਰ ਤਿਲਕਦਾ ਹੀ ਰਹਿੰਦਾ ਹੈ। ਜੋ ਸੰਭਲ ਗਿਆ ਉਹ ਆਪਣਾ ਭਵਿੱਖ ਬਣਾ ਲੈਦਾਂ।

ਕਈ ਕਲਾਵਾਂ ਦਾ ਸੁਮੇਲ ਕਲਾਕਾਰ ਰਾਜ ਜੋਸ਼ੀ

ਕਦੇ ਮਾਲਵੇ ਦੀ ਧਰਤੀ ਦੇ ਬੁਹਤ ਸਾਰੇ ਇਲਾਕਿਆਂ ਨੂੰ ਪੱਛੜੇਪਣ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਇਸ ਪੱਟੀ ਵਿੱਚ ਲੱਗੇ ਪੱਛੜੇਪਣ ਦੇ ਦਾਗ਼ ਨੂੰ ਇਥੇ ਪੈਂਦਾ ਹੋਇਆ ਸ਼ਖ਼ਸੀਅਤਾਂ ਨੇ ‌ਵੱਖੋ ਵੱਖਰੇ ਖੇਤਰਾਂ ਵਿੱਚ ਨਿਵੇਕਲੀ ਪਹਿਚਾਣ ਦਿਵਾ ਕੇ ਦੇਸ਼ ਵਿਦੇਸ਼ਾਂ ਤੱਕ ਆਪਣੇ ਖਿੱਤੇ ਦਾ ਨਾਂ ਚਮਕਾ ਕੇ ਦਾਗ਼ ਧੋ ਦਿੱਤਾ  ਜੇਕਰ ਇਸ ਵੇਲੇ ਮਾਲਵੇ ਦੇ ਮਾਨਸਾ ਜ਼ਿਲ੍ਹੇ ਦੀ ਗੱਲ ਕਰੀਏ ਤਾ ਇਥੋਂ ਦੀ ਧਰਤੀ ਤੇ ਬੁਹਤ ਸਾਰੀਆਂ ਫਨਕਾਰਾ ਨੇ ਇਸ ਇਲਾਕੇ ਦਾ ਨਾਂ ਚੜ੍ਹਦੇ ਸੂਰਜ ਵਾਂਗ ਚਮਕਾਇਆ ਹੈ ਕਿਉਂਕਿ ਇਸ ਖ਼ੇਤਰ ਨੂੰ ਕਲਾਕਾਰਾਂ ਦੀ ਪਨੀਰੀ ਵਜੋਂ ਜਾਣਿਆ ਜਾਣ ਲੱਗਿਆਂ ਹੈ

ਜਾ ਨੀ ਝੂਠੀਏਂ ਸਾਨੂੰ ਤੇਰੀ ਯਾਰੀ ਲੈ ਬੈਠੀ (Part-1)

ਮੈਂ ਕੋਈ ਅਠਾਰਾਂ ਕੁ ਸਾਲ ਦਾ ਸੀ। ਚੜ੍ਹਦੀ ਜਵਾਨੀ ਦਾ ਨਸ਼ਾ ਤੇ ਰੱਬ ਵੀ ਯਾਦ ਨਹੀਂ ਸੀ । ਸਵੇਰੇ ਸ਼ਾਮ ਡੰਡ ਬੈਠਕਾਂ ਮਾਰਨੀਆਂ ਭਲਵਾਨਾਂ ਦੇ ਅਖਾੜੇ ਵਿੱਚ ਜਾ ਕੇ ਕੁਸ਼ਤੀ ਦੇ ਦਾਅ ਪੇਚ ਸਿੱਖਣੇ। ਖਾਣ ਪੀਣ ਲਈ ਖੁੱਲ੍ਹਾ, ਬਾਪੂ ਨੇ ਇੱਕ ਬੂਰੀ ਮੱਝ ਮੈਨੂੰ ਦਿੱਤੀ ਸੀ , ਤੇ ਕਹਿੰਦਾ ਅੰਬੇ ਪੁੱਤਰ ਸਵੇਰੇ ਸ਼ਾਮ ਪਹਿਲਾਂ ਰੱਜ ਕੇ ਦੁੱਧ ਚੁੰਘਣਾ ਤੇ ਬਾਕੀ ਦਾ ਚੋ ਕੇ ਘਰ ਲੈ ਆਉਣਾ । ਦੇਸੀ ਘਿਉ ਵੀ ਬਾਪੂ ਨੇ ਮੁੱਲ ਲੈ ਲੈਣਾ। ਖੇਤੀਬਾੜੀ ਦੇ ਕੰਮਾਂ ਚ ਬਾਪੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੱਥ ਵਟਾਉਣਾ। ਪਿੰਡਾਂ ਦੀਆਂ ਛੋਟੀਆਂ ਮੋਟੀਆਂ ਛਿੰਝਾਂ ਵਿੱਚ ਜਾਣ ਲੱਗ ਪਿਆ।

ਆਓ ਵਿਚਾਰ ਕਰੀਏ ; ਸਦਨਾ ਵਿੱਚ ਵਿਧਾਇਕਾਂ ਦੀ ਹੋਂਦ ਗਿਣਤੀ ਵਿੱਚ ਬਦਲਣਾ ਮੰਦਭਾਗਾ

ਅਸੀਂ ਦੁਨੀਆਂ ਭਰ ਨੂੰ ਇਹ ਆਖੀ ਜਾ ਰਹੇ ਹਾਂ ਕਿ ਅਸੀਂ ਦੁਨੀਆ ਦਾ ਸਭ ਤੋਂ ਵਡਾ ਗਣਰਾਜ ਬਣ ਗਏ ਹਾਂ। ਪਰ ਅਜ ਤਕ ਅਸਾਂ ਇਹ ਕਦੀ ਵਿਚਾਰਿਆ ਹੀ ਨਹੀਂ ਹੈ ਕਿ ਗਣਰਾਜ ਦੀਆਂ ਪਹਿਲੀਆਂ ਸ਼ਰਤਾਂ ਹੀ ਸਾਡਾ ਇਹ ਵਾਲਾ ਗਣਰਾਜ ਪੂਰੀਆਂ ਨਹੀਂ ਕਰਦਾ ਹੈ। ਅਸੀਂ ਹਾਲਾਂ ਤਕ ਰਾਜਸੀ ਪਾਰਟੀਆਂ ਹੀ ਨਹੀਂ ਬਣਾ ਸਕੇ ਹਾਂ ਅਤੇ ਇਸ ਮੁਲਕ ਵਿੱਚ ਕੁਝ ਵਿਅਕਤੀਵਿਸ਼ੇਸ਼ ਆਪਣੇ ਆਲੇ ਦੁਆਲੇ ਕੁਝ ਆਦਮੀ ਇਕਠੇ ਕਰਕੇ ਇਹ ਆਖ ਰਹੇ ਹਨ ਕਿ ਉਹ ਪ੍ਰਧਾਨ ਹਨ ਅਤੇ ਇਹ ਉਨ੍ਹਾਂ ਦੀ ਰਾਜਸੀ ਪਾਰਟੀ ਹੈ। ਇਹ ਵਿਅਕਤੀਵਿਸ਼ੇਸ਼ ਆਪ ਹੀ ਕਾਰਜਕਾਰਣੀ ਦੇ ਮੈਂਬਰ ਬਣਾ ਲੈਂਦੇ ਹਨ ਅਤੇ ਇਨ੍ਹਾਂ ਦੇ ਮੰਨ ਵਿੱਚ ਜੋ ਵੀ ਹੈ ਉਹੀ ਪਾਰਟੀ ਦਾ ਵਿਧਾਨ ਹੈ, ਏਜੰਡਾ ਹੈ।

ਫ਼ਿਲਮੀ ਸਫ਼ਰ ਵੱਲ ਤੇਜੀ ਨਾਲ ਵੱਧ ਰਹੀ ਅਦਾਕਾਰਾ -ਸੁਚੀ ਬਿਰਗੀ

ਅਜੋਕੇ ਦੋਰ ਅੰਦਰ ਬੁਹਤ ਸਾਰੇ ਨਵੇਂ ਚਿਹਰੇ ਅਜਿਹੇ ਹਨ ਜਿਹੜੇ ਕਲਾਂ ਦੇ ਬਲਬੁਤੇ ਤੇ ਸਿਲਵਰ ਸਕਰੀਨ ਤੇ ਬੜੀ ਹੀ ਤੇਜ਼ੀ ਛਾ ਰਹੇ ਹਨ ਕਲਾਂ ਦਾ ਖ਼ੇਤਰ ਕੋਈ ਵੀ ਹੋਵੇ ਉਸ ਵਿਚ ਸਥਾਪਿਤ ਹੋਣ ਲਈ ਮੇਹਨਤ ਜਰੂਰੀ ਹੈ ਜੇਕਰ ਪੂਰੀ ਤਰਾਂ ਤਿਆਰੀ ਨਾਲ ਇਸ ਕਲਾ ਦੇ ਖੇਤਰ ਵਿਚ ਕੁੱਦਿਆ ਜਾਵੇ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਹੋ ਨਿੱਬੜਦਾ ਹੈ ਖ਼ੇਤਰ ਫ਼ਿਲਮੀ ਹੋਵੇ ਚਾਹੇ ਕੋਈ ਹੋਰ ਇਸ ਵਿਚ ਕਾਮਯਾਬ ਹੋਣ ਲਈ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਜਾ ਕੇ ਕਾਮਯਾਬੀ ਦਾ ਮੁਕਾਮ ਹਾਸਿਲ ਹੁੰਦਾ ਹੈ ਜੇਕਰ ਇਸ ਖ਼ੇਤਰ ਵਿਚ ਅੱਗੇ ਵਧਣ ਲਈ ਮਾਪਿਆਂ ਦਾ ਸਹਾਰਾਂ ਮਿਲ ਜਾਵੇ ਤਾਂ ਉਹ ਕਿਹੜੀ ਮੰਜ਼ਿਲ ਨਹੀ ਜਿਸ ਨੂੰ ਪਾਇਆ ਨਹੀਂ ਜਾ ਸਕਦਾ ਅਜਿਹੀ ਹੀ ਇਕ ਕਲਾਕਾਰ ਹੈ ਸੁਚੀ ਬਿਰਗੀ ਜੋ ਫ਼ਿਲਮੀ ਸਫ਼ਰ ਵੱਲ ਤੇਜ਼ੀ ਨਾਲ਼ ਅੱਗੇ ਵਧ ਰਹੀ ਹੈ

ਮਮਤਾ ਬੈਨਰਜੀ ਨੂੰ ਮਿਸਾਲੀ ਪਰਜਾਤੰਤਰ ਦੀਆਂ ਬੁਨਿਆਦਾਂ ਰਖਣ ਦਾ ਮੌਕਾ

ਪਛਮੀ ਬੰਗਾਲ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਮਤਾ ਬੈਨਰਜੀ ਦੀ ਪਾਰਟੀ ਨੇ ਬਹੁਮਤ ਹਾਸਲ ਕਰ ਕੇ ਇਕ ਮਿਸਾਲ ਕਾਇਮ ਕਰ ਦਿਤੀ ਹੈ। ਇਹ ਚੋਣਾਂ ਮਮਤਾ ਜੀ ਨੇ ਕਿਸੇ ਰਾਜਸੀ ਚਾਲਾਕੀ ਜਾਂ ਗੰਢਤੁਪ ਨਾਲ ਪ੍ਰਾਪਤਾ ਨਹੀਂ ਕੀਤੀ ਹੈ ਬਲਕਿ ਇਹ ਵਾਲੀ ਜਿਤ ਉਸਦੇ ਆਪਣੇ ਜਾਤੀ ਗੁਣਾਂ ਕਰ ਕੇ ਹਾਸਲ ਕੀਤੀ ਹੈ। ਉਹ ਕੋਈ ਡੇਢ ਦੋ ਦਹਾਕਿਆਂ ਤੋਂ ਰਾਜਸੀ ਖੇਤਰ ਵਿਚ ਖਲੌਤੀ ਪਈ ਹੈ ਅਤੇ ਇਹ ਦਸਿਆ ਜਾ ਰਿਹਾ ਹੈ ਕਿ ਉਸਨੇ ਇਸ ਸਮੇਂ ਦੌਰਾਨ ਕੋਈ ਤਨਖ਼ਾਹ ਜਾਂ ਪੈਨਸ਼ਨ ਨਹੀਂ ਲਿਤੀ ਹੈ। ਇਹ ਦਸਿਆ ਜਾ ਰਿਹਾ ਹੈ ਕਿ ਉਹ ਲੇਖਕਾ ਹੈ ਅਤੇ ਲੇਖਕਾ ਦੀ ਕਮਾਈ ’ਚੋਂ ਹੀ ਆਪਣਾ ਗੁਜ਼ਾਰਾ ਚਲਾ ਰਹੀ ਹੈ। 

ਅੱਗੇ ਸੱਪ ਤੇ ਪਿਛੇ ਸ਼ੀਂਹ --ਚਿੰਤਾ ਦਾ ਵਿਸ਼ਾ

ਕੁਦਰਤੀ ਆਫਤਾ  ਆਉਣ ਨਾਲ  ਮਨੁੱਖੀ ਜੀਵਨ ਵਿੱਚ  ਇੱਕਦਮ ਆਫਤਾ ਨਾਲ  ਸਾਹਮਣਾ  ਕਰਨਾ ਮਨੁੱਖ ਨੂੰ ਕਾਫੀ ਭਾਰੂ ਪੈ ਜਾਂਦਾ ਹੈ ।ਵਰਤਮਾਨ ਕਾਲ ਵਿੱਚ  ਦੁਨੀਆ ਤੇ ਆਈ ਕੋਵਿਡ ਉੱਨੀ  ਵਾਇਰਸ ਬੀਮਾਰੀ  ਨਾਲ ਦੁਨੀਆ ਭਰ ਵਿੱਚ ਕਾਫੀ ਹਲਚਲ ਮੱਚੀ  ਹੋਈ ਹੈ ।ਲੋਕਾ ਦਾ ਤਨਾਅ ਵੱਧ ਰਿਹਾ ਹੈ   ਦੁਨੀਆ ਵਿੱਚ  ਕਾਫੀ  ਹਲਚਲ ਮੱਚੀ ਹੋਈ ਹੈ ।ਲੋਕਾ ਦੇ ਆਰਥਿਕ ਤੋਰ ਤੇ , ਵਿਦਿਅਕ  ਸਿੱਖਿਆ ਪਖੋ ,  ਸਰੀਰਿਕ ਪਖੋ ਜੀਵਨ ਪਖੋ ਕਾਫੀ ਨੁਕਸਾਨ ਹੋ ਰਿਹਾ ਹੈ ।ਉਤੋ ਮਹਿੰਗਾਈ ਦੀ ਮਾਰ ਆਫਤ ਸਿਰਦਰਦੀ ਦਾ ਕਾਰਨ ਬਣ ਚੁੱਕੀ ਹੈ । 

ਮਜ਼ਦੂਰ ਬਹੁਤ ਦੂਰ ਦਿਹਾੜੀਆਂ ਕਰਨ ਜਾਂਦੇ ਹਨ, ਸਰਕਾਰਾਂ ਜੁਆਬ ਦੇਣ

ਪਿਛਲੇ ਸਾਲ ਕਰੋਨਾ ਮਹਾਂਮਾਰੀ ਆਈ ਤਾਂ ਪਤਾ ਲਗਾ ਕਿ ਹਜ਼ਾਰਾਂ ਨਹੀਂ ਲਖਾਂ ਹੀ ਦਿਹਾੜੀਦਾਰਾਂ ਦੀਆਂ ਦਿਹਾੜੀਆਂ ਖੁਸ ਗਈਆਂ ਅਤੇ ਵਿਚਾਰੇ ਆਪਣੇ ਪ੍ਰਦੇਸ਼ਾਂ ਵਲ ਪੈਦਲ ਹੀ ਤੁਰ ਪਏ। ਉਹ ਕਿਵੇਂ ਆਪਣੇ ਘਰਾਂ ਤਕ ਪੁਜੇ, ਕਿਸ ਕਿਸ ਨੇ ਮਦਦ ਕੀਤੀ ਇਹ ਗਲਾਂ ਅਸਾਂ ਸਾਰਿਆਂ ਨੇ ਅਖ਼ਬਾਰਾਂ ਵਿਚ ਵੀ ਪੜ੍ਹੀਆਂ ਹਨ ਅਤੇ ਸਾਰਾ ਕੁਝ ਦੇਖਿਆ ਵੀ ਹੈ। ਅਸਾਂ ਇਹ ਵੀ ਦੇਖਿਆ ਕਿ ਕੁਝ ਐਸੇ ਪ੍ਰਾਂਤ ਹਨ ਜਿਥੇ ਦਿਹਾੜੀਦਾਰਾਂ ਲਈ ਕੰਮ ਨਹੀਂ ਹੈ ਅਤੇ ਉਹ ਵਿਚਾਰੇ ਦੋ ਵਕਤਾਂ ਦੀ ਰੋਟੀ ਦਿਹਾੜੀਆਂ ਕਰਕੇ ਕਮਾਉਣ ਲਈ ਆਪਣੇ ਪ੍ਰਦੇਸ਼ ਤੋਂ ਸੈਂਕੜੇ ਮੀਲ ਦੂਰ ਦਿਹਾੜੀਆਂ ਕਰਨ ਜਾਂਦੇ ਹਨ।

12