ਦਖਣੀ ਪਛਮੀ ਮਾਨਸੂਨ ਅਪਣੇ ਆਮ ਸਮੇਂ ਤੋਂ ਦੋ ਹਫ਼ਤੇ ਪਹਿਲਾਂ ਪਛਮੀ ਰਾਜਸਥਾਨ ਦੇ ਬਾੜਮੇਰ ਪਹੁੰਚ ਗਈ ਹੈ ਜੋ ਇਸ ਦੇ ਆਖ਼ਰੀ ਪੜਾਅ ਵਿਚੋਂ ਇਕ ਹੈ। ਉਧਰ, ਦਿੱਲੀ ਸਮੇਤ ਉਤਰ ਭਾਰਤ ਦੇ ਮੈਦਾਨੀ ਹਿੱਸਿਆਂ ਨੂੰ ਹਾਲੇ ਵੀ ਮਾਨਸੂਨ ਦੇ ਮੀਂਹ ਦੀ ਉਡੀਕ ਹੈ। ਫ਼ਿਲਹਾਲ ਇਥੇ ਸਖ਼ਤ ਗਰਮੀ ਪੈ ਰਹੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਮੰਗਲਵਾਰ ਨੂੰ ਦਸਿਆ ਕਿ ਦਖਣੀ ਮਾਨਸੂਨ ਦੀ ਉਤਰੀ ਸੀਮਾ ਹੁਣ ਵੀ ਬਾੜਮੇਰ, ਭੀਲਵਾੜਾ, ਧੌਲਪੁਰ, ਅਲੀਗੜ੍ਹ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਹੋ ਕੇ ਲੰਘ ਰਹੀ ਹੈ।