ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲ ਆਯੋਜਿਤ ਤਿੰਨ ਰੋਜ਼ਾ ਪੰਜਾਬ ਹਿਸਟਰੀ ਕਾਨਫਰੰਸ ਦੇ ਨਵੇਂ ਸੈਸ਼ਨ ਦੇ ਤੀਜੇ ਦਿਨ ਵਿਦਾਇਗੀ ਸਮਾਰੋਹ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਸੈਸ਼ਨ ਦੀ ਸ਼ੁਰੂਆਤ ਦੌਰਾਨ ਡਾ. ਦਲਜੀਤ ਸਿੰਘ, ਮੁਖੀ, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲ ਕਾਨਫਰੰਸ ਦੀਆਂ ਪ੍ਰੋਸੀਡਿੰਗਜ ਸਬੰਧੀ ਜਾਣਕਾਰੀ ਦਿੰਦਿਆਂ ਵਿਦਾਇਗੀ ਭਾਸ਼ਣ ਦੇਣ ਪੁੱਜੇ ਪ੍ਰੋਫੈਸਰ ਅੰਜੂ ਸੂਰੀ, ਸਾਬਕਾ ਚੇਅਰਪਰਸਨ, ਇਤਿਹਾਸ ਵਿਭਾਗ ਅਤੇ ਡੀਨ, ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਾਰੇ ਹਾਲ ਵਿੱਚ ਸ਼ਿਰਕਤ ਕਰ ਰਹੇ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸ ਸਮਾਰੋਹ ਦੇ ਬੁਲਾਰੇ ਨੇ 'ਯੂਨੀਟਰੀ ਨੈਸ਼ਨਲਿਜ਼ਮ ਇਨ ਕੰਟੈਕਸਟ ਆਫ਼ ਫ਼ਰੀਡਮ ਮੂਵਮੈਂਟ ਇਨ ਪੰਜਾਬ' ਵਿਸ਼ੇ ਉੱਤੇ ਆਪਣੇ ਵਿਚਾਰ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਰਾਸ਼ਟਰਵਾਦੀਆਂ ਨੂੰ ਦਬਾਉਣ ਲਈ ਹਿੰਸਾ ਦਾ ਇਕ ਸਾਧਨ ਦੇ ਰੂਪ ਵਿਚ ਇਸਤੇਮਾਲ ਕੀਤਾ।