ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦਸਿਆ ਕਿ ਲੋਕਾਂ ਨੂੰ ਹੁਣ ਤਕ ਲਾਏ ਗਏ ਕੋਵਿਡ ਟੀਕਿਆਂ ਦੀਆਂ ਕੁਲ ਖ਼ੁਰਾਕਾਂ ਦੇ ਪੱਖ ਤੋਂ ਭਾਰਤ ਅਮਰੀਕਾ ਤੋਂ ਅੱਗੇ ਨਿਕਲ ਗਿਆ ਹੈ। ਭਾਰਤ ਨੇ ਕੋਵਿਡ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤੀ ਸੀ ਅਤੇ ਲੋਕਾਂ ਨੂੰ ਹੁਣ ਤਕ 32.36 ਕਰੋੜ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ ਜਦਕਿ 14 ਦਸੰਬਰ 2020 ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਾਲੇ ਅਮਰੀਕਾ ਨੇ 32.33 ਕਰੋੜ ਖ਼ੁਰਾਕਾਂ ਦਿਤੀਆਂ ਹਨ। ਮੰਤਰਾਲੇ ਨੇ ਕਿਹਾ, ‘ਭਾਰਤ ਨੇ ਕੋਵਿਡ ਟੀਕਾਕਰਨ ਵਿਚ ਇਕ ਹੋਰ ਪ੍ਰਾਪਤੀ ਕੀਤੀ ਹੈ ਅਤੇ ਦਿਤੀਆਂ ਗਈਆਂ ਕੁਲ ਖ਼ੁਰਾਕਾਂ ਦੇ ਮਾਮਲੇ ਵਿਚ ਉਹ ਅਮਰੀਕਾ ਤੋਂ ਅੱਗੇ ਨਿਕਲ ਗਿਆ ਹੈ।